Connect with us

ਪੰਜਾਬੀ

ਅਧਿਆਪਕਾਂ ਨੇ ਕਾਂਗਰਸ ਭਵਨ ਮੂਹਰੇ ਰੋਸ ਧਰਨਾ ਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਮੰਗ ਪੱਤਰ

Published

on

Teachers staged a protest in front of Congress Bhawan and handed over a memorandum to Navjot Singh Sidhu

ਲੁਧਿਆਣਾ :    ਪਫਿਕਟੋ ਦੇ ਸੱਦੇ ਤੇ ਪੀਏਯੂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੀਆਂ ਅਧਿਆਪਕ ਐਸੋਸੀਏਸ਼ਨਾਂ ਵੱਲੋਂ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੇ ਹੋਏ ਯੂਜੀਸੀ ਪੇ-ਸਕੇਲ ਨੂੰ ਡੀਲਿੱਕ ਕੀਤੇ ਬਿੰਨਾਂ ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਬੁੱਧਵਾਰ ਨੂੰ 29ਵੇਂ ਦਿਨ ਵੀ ਜਾਰੀ ਰਿਹਾ।

ਪੀਏਯੂ ਲੁਧਿਆਣਾ ਦੇ ਥਾਪਰ ਹਾਲ ਮੂਹਰੇ ਦਿੱਤੇ ਧਰਨੇ ਪਿੱਛੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਫੈਕਟੋ ਦੇ ਪ੍ਰਧਾਨ ਡਾ.ਹਰਮੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਅਧਿਆਪਕਾਂ ਨੇ ਕਾਂਗਰਸ ਭਵਨ ਮੂਹਰੇ ਰੋਸ ਧਰਨਾ ਲਾਇਆ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜੁਗਿੰਦਰ ਸਿੰਘ ਢੀਂਗਰਾ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਉਨਾਂ ਅਧਿਆਪਕਾਂ ਨੂੰ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨਾਲ ਵੀ ਮਿਲਵਾਇਆ ਜਿਨਾਂ੍ਹ ਮੌਕੇ ਤੇ ਹੀ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਫੋਨ ਰਾਹੀਂ ਇਨਾਂ੍ਹ ਮੰਗਾਂ ਸਬੰਧੀ ਗੱਲ ਕੀਤੀ। ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨੇ ਭਰੋਸਾ ਦਿੱਤਾ ਕਿ ਵੀਰਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਹੱਲ ਕੀਤਾ ਜਾਵੇਗਾ।

Facebook Comments

Trending