ਬੀਜਾ / ਲੁਧਿਆਣਾ : ਬਗਲੀ ਕਲਾਂ ਵਿਖੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਡਾਇਰੈਕਟਰ ਪੀਐੱਸਟੀਸੀਐੱਲ ਤੇ ਪ੍ਰਧਾਨ ਨਗਰ ਕੌਂਸਲ ਖੰਨਾ ਕਰਨਵੀਰ ਸਿੰਘ ਢਿੱਲੋਂ ਨੇ ਸ੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਦਾ ਉਦਘਾਟਨ ਸਾਂਝੇ ਤੌਰ ‘ਤੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਅਕਾਲੀ-ਭਾਜਪਾ ਸਰਕਾਰ ਦੀ ਅਣਦੇਖੀ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਸਨ। 10 ਸਾਲ ਸੱਤਾ ਦਾ ਆਨੰਦ ਲੈ ਚੁੱਕੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਤਵੱਜੋ ਨਹੀਂ ਦਿੱਤੀ। ਅੱਜ ਹਰ ਵਰਗ ਦੇ ਲੋਕ ਕਾਂਗਰਸ ਸਰਕਾਰ ਦੀਆਂ ਉਸਾਰੂ ਨੀਤੀਆਂ ਤੋਂ ਖੁਸ਼ ਹਨ, ਜਿਸ ਕਰਕੇ ਸੂਬੇ ‘ਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਨਿਸ਼ਚਿਤ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ, ਸੁਖਬੀਰ ਸਿੰਘ ਪੱਪੀ ਚੇਅਰਮੈਨ ਮਾਰਕਿਟ ਕਮੇਟੀ, ਅਜਮੇਰ ਸਿੰਘ ਪੂਰਬਾ ਚੇਅਰਮੈਨ, ਸਰਪੰਚ ਕਿਰਨਦੀਪ ਕੌਰ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਸਾਬਕਾ ਸਰਪੰਚ ਨੇਤਰ ਸਿੰਘ, ਦਰਸ਼ਨ ਸਿੰਘ , ਮੇਜਰ ਸਿੰਘ, ਉਜਾਗਰ ਸਿੰਘ ਜਾਗੀ, ਪਿਆਰਾ ਸਿੰਘ ਆਦਿ ਨੇ ਸ਼ਿਰਕਤ ਕੀਤੀ।