Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਫਾਰ ਵਿਮੈਨ ਵਿਖੇ ‘ਹਿੰਦੀ ਦਿਵਸ’ ਦਾ ਆਯੋਜਨ

Published

on

Organized 'Hindi Day' at Master Tara Singh College for Women

ਲੁਧਿਆਣਾ : ਮਾਸਟਰ ਤਾਰ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਹਿੰਦੀ ਅਤੇ ਸੰਸਕ੍ਰਿਤ ਵਿਭਾਗ ਵੱਲੋਂ ਮੱੁਖੀ ਡਾ.ਅਨੀਤਾ ਸ਼ਰਮਾ ਦੀ ਅਗਵਾਈ ਵਿੱਚ’ਹਿੰਦੀ ਦਿਵਸ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗ੍ਰੇਜੁਏਟ ਅਤੇ ਪੋਸਟ ਗ੍ਰੇਜੁਏਟ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਵੱਖ ਵੱਖ ਗਤੀਵਿਦੀਆਂ ਕੀਤੀਆਂ ਗਈਆਂ। ਡਾ. ਅਨੀਤਾ ਸ਼ਰਮਾ ਨੇ ਇਸ ਮੌਕੇ ਹਿੰਦੀ ਭਾਸ਼ਾ ਦੇ ਮੱਹਤਵ ਉਤੇ ਚਾਨਣਾ ਪਾਉਦਿਆਂ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ।

ਉਨ੍ਹਾਂ ਹਿੰਦੀ ਭਾਸ਼ਾ ਨੂੰ ਪੜ੍ਹਨ,ਲਿਖਣ ਅਤੇ ਬੋਲਣ ਲਈ ਪ੍ਰੇਰਦਿਆਂ ਇਸ ਭਾਸ਼ਾ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆ ਹਾਸਲ ਕਰਨ ਲਈ ਪੇ੍ਰਰਿਆ। ਵਿਦਿਆਰਥਣਾਂ ਨੇ ਪੋਸਟਰ ਮੇਕਿੰਗ ਅਤੇ ਕਵਿਤਾ ਉਚਾਰਨ ਰਾਂਹੀਂ ਇਸ ਦਿਵਸ ਦੀ ਮੱਹਤਤਾ ਉੱਪਰ ਚਾਨਣਾ ਪਾਇਆ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਨੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥਣਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ।

Facebook Comments

Trending