Connect with us

ਖੇਡਾਂ

ਮਾਸਟਰ ਤਾਰਾ ਸਿੰਘ ਕਾਲਜ ਦੀਆ ਖਿਡਾਰਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The players of Master Tara Singh College gave an excellent performance

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਆਯੋਜਿਤ ਅੰਤਰ ਕਾਲਜ ਵੇਟ ਲਿਫਟਿੰਗ ਮੁਕਾਬਲੇ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫਾਰ ਵਿਮੈਨ ਲੁਧਿਆਣਾ ਦੀ ਟੀਮ ਨੇ ਕੱਲ 7 ਇਨਾਮ ਜਿੱਤੇ। 45 ਕਿਲੋਗ੍ਰਾਮ ਵੇਟ ਲਿਫਟਿੰਗ ਦੀ ਸ਼੍ਰੇਣੀ ਵਿੱਚ ਚੰਚਲ ਨੇ ਗੋਲਡ ਮੈਡਲ ਜਿੱਤਿਆ। 49 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲਿਆ ਵਿੱਚ ਸਿੰਪਲ ਨੇ ਸਿਲਵਰ ਮੈਡਲ ਹਾਸਲ ਕੀਤਾ। ਵੱਖ ਵੱਖ ਸ਼੍ਰੇਣੀਆ ਵਿੱਚ ਮਹਿਕ,ਸਾਕਸ਼ੀ,ਸਿਮਰਨ,ਸਾਕਸ਼ੀ ਨੇ ਭਰੋਨਜ਼ੲ ਮੈਡਲ ਹਾਸਲ ਕੀਤਾ ਅਤੇ ਡੌਲੀ ਨੇ ਪੁਜੀਸ਼ਨ ਹਾਸਿਲ ਕੀਤੀ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਇਸ ਉਪਲਬੱਧੀ ਲਈ ਵਿਭਾਗ ਦੇ ਮੁੱਖੀ ਡਾ. ਕਵਲਜੀਤ ਕੌਰ ਅਤੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਨਾ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ,ਮੈਂਬਰ ਜੱਥੇਦਾਰ ਹੀਰਾ ਸਿੰਘ ਗਾਬੜੀਆ,ਬਾਬਾ ਅਜੀਤ ਸਿੰਘ ਤੇ ਸ. ਜਗਜੀਤ ਸਿੰਘ ਅਹੁਜਾ ਨੇ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੱਤੀ।

Facebook Comments

Trending