Connect with us

ਪੰਜਾਬੀ

ਨਨਕਾਣਾ ਸਕੂਲ ਦੇ ਵਿਦਿਆਰਥੀ ਰਾਧਵਿੰਦਰ ਸਿੰਘ ਨੇ ਪੇਂਟਿੰਗ ਮੁਕਾਬਲੇ ‘ਚ ਹਾਸਲ ਕੀਤਾ ਦੂਜਾ ਸਥਾਨ

Published

on

Radhwinder Singh, a student of Nankana School, won the second place in the painting competition

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਲੁਧਿਆਣਾ ਦੇ ਵਿਦਿਆਰਥੀ ਰਾਧਵਿੰਦਰ ਸਿੰਘ ਨੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਾਕਾ ਸਾਰਾਗੜ੍ਹੀ ਦੀ 125 ਵਰ੍ਹੇਗੰਢ ਮੌਕੇ ਬੀਤੇ ਦਿਨੀਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੇ ਇੱਸ ਵਿਦਿਆਰਥੀ ਨੇ ਭਾਗ ਲਿਆ।

ਇਹ ਸਮਾਗਮ ਸਾਕਾ ਸਾਰਾਗੜ੍ਹੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ 36 ਸਿੱਖ ਰੈਜੀਮੈਂਟ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਗਿਆ ਸੀ। ਵਿਦਿਆਰਥੀ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਉਨ੍ਹਾਂ ਨੇ ਇਸ ਵੱਕਾਰੀ ਮੁਕਾਬਲੇ ਰਾਹੀਂ ਆਪਣੀ ਸਿਰਜਣਾਤਮਕਤਾ ਨੂੰ ਦਰਸਾਇਆ। ਉਹ ਆਪਣੇ ਭਵਿੱਖ ਵਿਚ ਨਵੇਂ ਮੀਲ ਪੱਥਰਾਂ ਨੂੰ ਜ਼ਰੂਰ ਪ੍ਰਾਪਤ ਕਰੇਗਾ ।

Facebook Comments

Trending