Connect with us

ਪੰਜਾਬੀ

ਚਿਹਰੇ ‘ਤੇ ਦਿੱਖ ਰਹੇ ਹਨ Open Pores ਤਾਂ ਲਗਾਓ Methi Face Pack

Published

on

Open Pores are visible on the face then apply Methi Face Pack

ਚਿਹਰੇ ‘ਤੇ ਦਾਗ-ਧੱਬੇ, ਡਾਰਕ ਸਰਕਲਜ਼, Acne ਅਤੇ ਓਪਨ ਪੋਰਸ ਦੀ ਸਮੱਸਿਆ ਆਮ ਹੋ ਗਈ ਹੈ। ਖਾਸ ਤੌਰ ‘ਤੇ ਆਇਲੀ ਸਕਿਨ ‘ਤੇ ਮੁਹਾਸੇ, ਦਾਗ-ਧੱਬੇ, ਰੁੱਖੀ ਸਕਿਨ ਅਤੇ ਏਜਿੰਗ ਕਾਰਨ ਛੋਟੇ-ਛੋਟੇ ਖੱਡੇ ਨਜ਼ਰ ਆਉਣ ਲੱਗਦੇ ਹਨ। ਜਿਨ੍ਹਾਂ ਨੂੰ ਪੋਰਸ ਕਿਹਾ ਜਾਂਦਾ ਹੈ। ਇਹਨਾਂ ਪੋਰਸ ‘ਚ ਹੇਅਰ ਫੋਲੀਕਲ (follicles) ਅਤੇ sebaceous glands ਹੁੰਦੇ ਹਨ, ਜੋ ਸੀਬਮ ਦੇ ਪ੍ਰੋਡਕਸ਼ਨ ਦਾ ਕੰਮ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਹਾਈਡਰੇਟਿਡ ਅਤੇ ਨਮੀ ਰੱਖਣ ‘ਚ ਮਦਦ ਕਰਦਾ ਹੈ। ਸੀਬਮ ਪ੍ਰੋਡਕਸ਼ਨ ਦੀ ਕਮੀ ਦੇ ਕਾਰਨ ਸਕਿਨ ‘ਚ ਲਚਕੀਲੇਪਨ ਦੀ ਸਮੱਸਿਆ ਆਉਣ ਲੱਗਦੀ ਹੈ। ਜਿਸ ਕਾਰਨ ਸਕਿਨ ‘ਚ ਕੋਲੇਜਨ ਦਾ ਪ੍ਰੋਡਕਸ਼ਨ ਵੀ ਘੱਟ ਹੋਣ ਲੱਗਦਾ ਹੈ। ਚਿਹਰੇ ‘ਤੇ ਓਪਨ ਪੋਰਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਮੇਥੀ ਦੀ ਵਰਤੋਂ ਕਰ ਸਕਦੇ ਹੋ।

ਮੇਥੀ ਕਿਉਂ ਹੁੰਦੀ ਹੈ ਸਕਿਨ ਲਈ ਫਾਇਦੇਮੰਦ : ਮੇਥੀ ‘ਚ ਐਂਟੀਆਕਸੀਡੈਂਟ ਅਤੇ ਐਂਟੀਏਜਿੰਗ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੇ ਚਿਹਰੇ ਨੂੰ ਚੰਗੀ ਤਰ੍ਹਾਂ Moisturize ਕਰਨ ਦਾ ਕੰਮ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਵੀ ਬਹੁਤ ਮਦਦਗਾਰ ਹੁੰਦੇ ਹਨ।

ਮੇਥੀ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਓ : ਤੁਸੀਂ ਚਿਹਰੇ ਦੇ ਦਾਗ-ਧੱਬੇ, ਡਾਰਕ ਸਰਕਲਜ ਅਤੇ Acne ਨੂੰ ਦੂਰ ਕਰਨ ਲਈ ਮੇਥੀ ਅਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਟਾਈਟ ਅਤੇ ਸੌਫਟ ਦਿਖਾਈ ਦਿੰਦੀ ਹੈ।

ਕਿਵੇਂ ਬਣਾਈਏ ?
ਫੇਸ ਪੈਕ ਬਣਾਉਣ ਲਈ 1 ਚੱਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ।
ਸਵੇਰੇ ਉੱਠ ਕੇ ਮੇਥੀ ਦੇ ਦਾਣਿਆਂ ਨੂੰ ਬਲੈਂਡ ਕਰ ਲਓ। ਨਿੰਮ ਦੇ 5-6 ਪੱਤੇ, ਖੀਰਾ (ਛੋਟੇ ਜਿਹਾ) ਵੀ ਬਲੈਂਡ ਕਰ ਲਓ।
ਇੱਕ ਕੌਲੀ ‘ਚ ਮੁਲਤਾਨੀ ਮਿੱਟੀ, ਨਿੰਬੂ ਦਾ ਰਸ ਅਤੇ ਬਲੈਂਡ ਕੀਤਾ ਹੋਇਆ ਮਿਸ਼ਰਣ ਪਾਓ।
ਇਸ ਨੂੰ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ।
ਹਲਕੇ ਹੱਥਾਂ ਨਾਲ ਮਸਾਜ ਕਰੋ ਅਤੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

ਮੇਥੀ-ਐਲੋਵੇਰਾ ਜੈੱਲ ਸੀਰਮ ਦੀ ਵਰਤੋਂ ਕਰੋ : ਵਧੇ ਹੋਏ ਪੋਰਸ ਨੂੰ ਘੱਟ ਕਰਨ ਲਈ ਤੁਸੀਂ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਮੇਥੀ ਅਤੇ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਚਿਹਰੇ ਦੇ ਖੁੱਲ੍ਹੇ ਪੋਰਸ ਨੂੰ ਖੋਲ੍ਹ ਕੇ ਡੈੱਡ ਸਕਿਨ ਸੈੱਲਜ਼ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ।

ਕਿਵੇਂ ਬਣਾਈਏ ਸੀਰਮ ?
*ਸੀਰਮ ਬਣਾਉਣ ਲਈ ਤੁਸੀਂ ਦੋ ਕੱਪ ਪਾਣੀ ਗਰਮ ਕਰ ਲਓ।
*ਇਸ ‘ਚ ਨਿੰਮ ਦੇ ਪੱਤੇ, ਨਿੰਬੂ ਦਾ ਉੱਪਰੀ ਹਿੱਸਾ ਪਾ ਕੇ ਉਬਾਲ ਲਓ।
*ਇਸ ਮਿਸ਼ਰਣ ਨੂੰ ਠੰਡਾ ਹੋਣ ਲਈ ਰੱਖ ਦਿਓ ਅਤੇ ਫਿਰ ਇਸ ‘ਚ ਐਲੋਵੇਰਾ ਜੈੱਲ ਮਿਲਾਓ।
*ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲ ਜਾਣ ਤਾਂ ਇਸ ਨੂੰ ਸਪ੍ਰੇ ਬੋਤਲ ‘ਚ ਪਾ ਕੇ ਰੱਖ ਦਿਓ।
*ਫੇਸ ਪੈਕ ਲਗਾਉਣ ਤੋਂ ਬਾਅਦ ਇਸ ਨੂੰ ਚਿਹਰੇ ‘ਤੇ ਲਗਾਓ।
*ਤੁਸੀਂ ਇਸ ਸੀਰਮ ਨੂੰ 2 ਹਫ਼ਤਿਆਂ ਲਈ ਵਰਤ ਸਕਦੇ ਹੋ। ਇਸ ਨਾਲ ਚਿਹਰੇ ਦੇ ਖੁੱਲ੍ਹੇ ਪੋਰਸ ਦੂਰ ਹੋ ਜਾਣਗੇ।

Facebook Comments

Trending