Connect with us

ਪੰਜਾਬੀ

ਪਿੰਡਾਂ ਦਾ ਵਿਕਾਸ ਹੀ ਦੇਸ਼ ਨੂੰ ਵਿਕਸਿਤ ਬਣਾ ਸਕਦਾ – ਕੈਬਨਿਟ ਮੰਤਰੀ ਗੁਰਕੀਰਤ ਸਿੰਘ

Published

on

Only village development can make the country developed - Cabinet Minister Gurkeerat Singh

ਖੰਨਾ / ਲੁਧਿਆਣਾ :  ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਸ਼ਬਦਾਂ ਚ’ ਸਹੀ ਸਿੱਖਿਆ ਹੀ ਇਕ ਸੁਨਹਿਰੇ ਸਮਾਜ ਦਾ ਨੀਂਹ ਪੱਥਰ ਹੁੰਦੀ ਹੈ,ਹਰ ਇਕ ਪਿੰਡ ਦਾ ਪਰਿਵਾਰ ਉਹਨਾਂ ਨੂੰ ਆਪਣੇ ਪਰਿਵਾਰ ਵਾਂਗ ਲੱਗਦਾ ਤੇ ਉਹ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਕਿ ਖੰਨਾ ਵਾਸੀਆਂ ਦੀ ਹਰ ਬਣਦੀ ਮਦਦ ਕਿਤੀ ਜਾਵੇ।

ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਉਹਨਾਂ ਨੇ ਪਿੰਡ ਮਾਜਰੀ ਤੋਂ ਕੀਤੀ। ਬਾਜੀਗਰ ਅਤੇ ਵਾਲਮੀਕਿ ਧਰਮਸ਼ਾਲਾ ਦਾ ਨਵੀਨੀਕਰਨ,ਕਬਰਸਤਾਨ ਦੇ ਬਰਾਂਡੇ ਦੀ ਉਸਾਰੀ, ਗੰਦੇ ਪਾਣੀ ਦਾ ਨਿਕਾਸ,ਗਲੀਆਂ ਨਾਲ਼ੀਆਂ ਦਾ ਕੰਮ,ਸਕੂਲ ਦੇ ਕਮਰਿਆਂ ਦਾ ਉਦਘਾਟਨ ਕੀਤਾ। ਇਹਨਾਂ ਸਾਰੇ ਕੰਮਾਂ ਲਈ 22 ਲੱਖ ਦੀ ਗ੍ਰਾਂਟ ਵੀ ਦਿੱਤੀ ਗਈ।

ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੋਟਲੀ ਨੇ ਪਿੰਡ ਲਿਬੜਾ ਵਿਚ ਕਬਰਸਤਾਨ ਦਾ ਰਸਤਾ, ਕਮਰਾ , ਚੋਂਤਰਾ ਗਰਾਊਂਡ ਦਾ ਨਵੀਨੀਕਰਨ, ਜਿੰਮ ਦਾ ਹਾਲ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਕੀਰਤ ਸਿੰਘ ਨੇ ਕਿਹਾ ਕਿ ਹਰ ਕਦਮ ਲੋਕਾਂ ਦੇ ਨਾਲ ਅਤੇ ਲੋਕਾਂ ਲਈ ਚੁੱਕਿਆ ਜਾਵੇ ਤਾਂ ਤਰੱਕੀ ਪੂਰੀ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ, “ਪਿੰਡ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਇੱਕ ਵਿਕਸਤ ਦੇਸ਼ ਬਣਨ ਦਾ ਸੁਪਨਾ ਤਾਂ ਹੀ ਦੇਖ ਸਕਦੇ ਹਾਂ ਜੇਕਰ ਅਸੀਂ ਆਪਣੇ ਪਿੰਡਾਂ ਨੂੰ ਹਰ ਸੰਭਵ ਤਰੀਕੇ ਨਾਲ ਮਜ਼ਬੂਤ ਕਰੀਏ।”

Facebook Comments

Trending