Connect with us

ਪੰਜਾਬ ਨਿਊਜ਼

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੇ ਐਨ.ਐਸ.ਐਸ. ਸੈੱਲ ਵੱਲੋਂ ਇਕ ਸੱਤ-ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ੁਰੂਆਤ

Published

on

ਲੁਧਿਆਣਾ : 12 ਮਾਰਚ, 2024 ਨੂੰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੇ ਐਨ.ਐਸ.ਐਸ. ਸੈੱਲ ਵੱਲੋਂ ਇਕ ਸੱਤ-ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਵਿਸ਼ਾ ‘ਸਵੱਛ ਭਾਰਤ ਅਭਿਆਨ ਅਤੇ ਮੇਰੀ ਮਾਤਾ ਮੇਰਾ ਦੇਸ਼’ ਹੈ।ਕੈਂਪ ਦਾ ਉਦਘਾਟਨ (ਸੇਵਾਮੁਕਤ)ਕਰਨਲ ਜਸਜੀਤ ਸਿੰਘ ਗਿੱਲ ਨੇ ਕੀਤਾ ,ਜਿਨ੍ਹਾਂ ਨੂੰ ਬੁੱਢਾ ਦਰਿਆ ਪੁਨਰ-  ਸੁਰਜੀਤੀ ਪ੍ਰੋਜੈਕਟ ਲਈ ਮੈਂਬਰ ਸਟੇਟ ਟਾਸਕ ਫੋਰਸ ਵਜੋਂ ਨਾਮਜ਼ਦ ਕੀਤਾ ਗਿਆ ਅਤੇ ਜਿਨਾਂ ਨੇ ਬੁੱਢਾ ਦਰਿਆ ਦੇ ਨਾਲ ਲੱਗਦੀ 8 ਏਕੜ ਕਬਜੇ ਤੋਂ ਮੁਕਤ ਕਰਾਈ ਗਈ ਜ਼ਮੀਨ ‘ਤੇ 7000 ਦਰੱਖਤ ਲਗਾਕੇ ਪੰਜਾਬ ਦੇ ਸਭ ਤੋਂ ਨਵੇਂ ਜੰਗਲ ਦਾ ਨਿਰਮਾਣ ਕੀਤਾ।ਕੈਂਪ ਦੀ ਸ਼ੁਰੂਆਤ ‘ਦੇਹ ਸ਼ਿਵਾ ਬਰ ਮੋਹਿ ਇਹੈ’ਸ਼ਬਦ ਨਾਲ ਕੀਤੀ ਗਈ ਤਾਂ ਜੋ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ। ਐਨ.ਐਸ.ਐਸ ਵਲੰਟੀਅਰਾਂ ਵੱਲੋਂ ਐਨ.ਐਸ.ਐਸ ਦਾ ਥੀਮ ਗੀਤ ਵੀ ਗਾਇਆ ਗਿਆ।

ਕਰਨਲ ਜਸਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕੁਦਰਤੀ ਵਾਤਾਵਰਨ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਲਈ ਪ੍ਰੇਰਿਆ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਪਿ੍ੰਸੀਪਲ ਡਾ: ਕਿਰਨਦੀਪ ਕੌਰ ਨੇ ਵਲੰਟੀਅਰਾਂ ਨੂੰ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸਮਾਜ ਦੀ ਸੇਵਾ ਕਰਨ ਦੀ ਆਦਤ ਪਾਉਣ ਲਈ ਵੀ ਪ੍ਰੇਰਿਤ ਕੀਤਾ।

ਕਾਲਜ ਦੇ ਪ੍ਰਧਾਨ ਸ.ਸਵਰਨ ਸਿੰਘ ਜੀ ਅਤੇ ਸਕੱਤਰ ਸ.ਗੁਰਬਚਨ ਸਿੰਘ ਪਾਹਵਾ ਅਤੇ ਕਮੇਟੀ ਮੈਂਬਰਾਂ ਨੇ ਵੀ ਆਪਣੇ ਜੀਵਨ ਨੂੰ ਵਧੀਆ ਦਿਸ਼ਾ ਦੇਣ ਲਈ ਅਜਿਹੇ ਕੈਂਪਾਂ ਦੀ ਮਹੱਤਤਾ ਬਾਰੇ ਦੱਸਿਆ। ਉਪਰੰਤ ਵਿਦਿਆਰਥੀਆਂ ਨੂੰ ਕੈਂਪ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ।ਦੁਪਹਿਰ ਦੇ ਖਾਣੇ ਤੋਂ ਬਾਅਦ, ਵੱਖ-ਵੱਖ ਕਮੇਟੀਆਂ ਜਿਵੇਂ ਕਿ ਅਨੁਸ਼ਾਸਨ, ਸਫਾਈ ਅਤੇ ਰਿਫਰੈਸ਼ਮੈਂਟ ਆਦਿ ਦਾ ਗਠਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ 7 ਦਿਨਾਂ ਕੈਂਪ ਵਿੱਚ ਇਨ੍ਹਾਂ ਕਮੇਟੀਆਂ ਦੁਆਰਾ ਪੂਰਾ ਕਰਨ ਲਈ ਵੱਖ-ਵੱਖ ਕੰਮ ਸਮਝਾਇਆ ਗਿਆ।

Facebook Comments

Trending