Connect with us

ਪੰਜਾਬੀ

ਹੁਣ ਟਰੇਨ ‘ਚ ਤੈਅ ਵਜ਼ਨ ਸੀਮਾ ‘ਚ ਹੀ ਲਿਜਾਇਆ ਜਾ ਸਕੇਗਾ ਸਾਮਾਨ, ਵਾਧੂ ਹੋਣ ‘ਤੇ ਕਟੇਗਾ ਚਾਲਾਨ

Published

on

Now the goods can be carried in the train only within the fixed weight limit, if there is excess, the challan will be deducted.

ਰੇਲਵੇ ਨੇ ਯਾਤਰੀਆਂ ਦੇ ਸਫਰ ‘ਚ ਲਿਜਾਉਣ ਵਾਲੇ ਸਾਮਾਨ ਸਬੰਧੀ ਇਕ ਅਹਿਮ ਫੈਸਲਾ ਕੀਤਾ ਹੈ। ਹੁਣ ਲੰਬੇ ਸਫਰ ‘ਤੇ ਜਾਣ ਵਾਲੇ ਯਾਤਰੀਆਂ ਨੂੰ ਟਰੇਨ ‘ਚ ਜ਼ਿਆਦਾ ਸਾਮਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਯਾਤਰੀ ਫਲਾਈਟ ਦੀ ਤਰ੍ਹਾਂ ਰੇਲਗੱਡੀ ਵਿੱਚ ਇੱਕ ਨਿਸ਼ਚਿਤ ਸੀਮਾ ਤੱਕ ਹੀ ਸਾਮਾਨ ਲੈ ਜਾ ਸਕਦੇ ਹਨ। ਜਿਆਦਾ ਸਮਾਨ ਲਿਜਾਂਣ ਕਾਰਣ ਯਾਤਰੀ ਖੁਦ ਤਾਂ ਪਰੇਸ਼ਾਨ ਹੋ ਹੀ ਜਾਂਦੇ ਹਨ, ਨਾਲ ਹੀ ਉਸ ਨਾਲ ਸਫਰ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ।

ਰੇਲਵੇ ਅਨੁਸਾਰ ਯਾਤਰੀ ਰੇਲ ਕੋਚ ਵਿੱਚ 40 ਤੋਂ 70 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਜਾ ਸਕਦੇ ਹਨ। ਯਾਤਰੀਆਂ ਵੱਲੋਂ ਬਿਨਾਂ ਵਾਧੂ ਪੈਸੇ ਖਰਚ ਕੀਤੇ ਸਲੀਪਰ ਕਲਾਸ ਵਿੱਚ 40 ਕਿਲੋ ਤੱਕ ਦਾ ਸਮਾਨ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਕਿੰਡ AC ਵਿਚ 50 ਕਿਲੋਗ੍ਰਾਮ ਅਤੇ ਫਸਟ ਕਲਾਸ AC ਵਿਚ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਯਤਾਰੀ ਵਾਧੂ ਪੈਸੇ ਦੇ ਕੇ 80 ਕਿਲੋਗ੍ਰਾਮ ਵਜ਼ਨ ਦਾ ਸਾਮਾਨ ਲਿਜਾ ਸਕਦੇ ਹਨ।

Facebook Comments

Trending