Connect with us

ਪੰਜਾਬੀ

ਪੀਲੀ ਨਹੀਂ, ਕਾਲੀ ਹਲਦੀ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ, ਕੈਂਸਰ ਤੱਕ ਦੇ ਇਲਾਜ਼ ‘ਚ ਕਾਰਗਰ

Published

on

Not yellow, black turmeric is more beneficial for health, effective in the treatment of cancer

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹਲਦੀ ਸਿਹਤ ਲਈ ਕਿੰਨੀ ਲਾਭਕਾਰੀ ਹੈ ਇਹ ਤਾਂ ਹਰ ਕੋਈ ਜਾਣਦਾ ਹੈ। ਪਰ ਅਸੀਂ ਤੁਹਾਨੂੰ ਕਾਲੀ ਹਲਦੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਫ਼ਾਇਦੇ ਸੁਣ ਕੇ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰੋਗੇ। ਕੈਂਸਰ ਜਿਹੀਆਂ ਬੀਮਾਰੀਆਂ ਦਾ ਕਾਲ ਕਾਲੀ ਹਲਦੀ ਦਾ ਸੇਵਨ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਲੀ ਹਲਦੀ ਦੇ ਸਿਹਤ ਲਈ ਕੀ ਫਾਇਦੇਮੰਦ ਹਨ। ਨਾਮ ਭਾਵੇ ਕਾਲੀ ਹੋਵੇ ਪਰ ਇਹ ਦਿਖਦੀ ਨੀਲੀ ਹੈ। ਕਾਲੀ ਹਲਦੀ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਅਤੇ ਇਸ ਦੀ ਵਰਤੋਂ ਕੈਂਸਰ ਦੇ ਇਲਾਜ ‘ਚ ਕੀਤੀ ਜਾਂਦੀ ਹੈ। ਪਰ ਇਹ ਆਮ ਹਲਦੀ ਨਾਲੋਂ ਥੋੜ੍ਹੀ ਮਹਿੰਗੀ ਹੁੰਦੀ ਹੈ।

ਸਿਰਫ ਭਾਰਤ ‘ਚ ਹੀ ਮਿਲਦੀ ਹੈ ਕਾਲੀ ਹਲਦੀ : ਕਾਲੀ ਹਲਦੀ ਦੇ ਪੌਦੇ ਦਾ ਵਿਗਿਆਨਕ ਨਾਮ Curcuma Caesia ਹੈ ਜੋ ਸਿਰਫ ਖਾਣਾ ਪਕਾਉਣ ‘ਚ ਹੀ ਨਹੀਂ ਬਲਕਿ ਬਹੁਤ ਸਾਰੀਆਂ ਦਵਾਈਆਂ ‘ਚ ਵੀ ਵਰਤੀ ਜਾਂਦੀ ਹੈ। ਮੂਲ ਰੂਪ ‘ਚ ਭਾਰਤ ‘ਚ ਪਾਈ ਜਾਣ ਵਾਲੀ ਹਲਦੀ ਆਮ ਤੌਰ ‘ਤੇ ਪੱਛਮੀ ਬੰਗਾਲ, ਓਡੀਸ਼ਾ, ਮੱਧ ਪ੍ਰਦੇਸ਼, ਉੱਤਰ-ਪੂਰਬ ਅਤੇ ਉੱਤਰ ਪ੍ਰਦੇਸ਼ ‘ਚ ਉਗਾਈ ਜਾਂਦੀ ਹੈ।

ਯਾਦ ਰੱਖੋ ਕਿ ਰੋਜ਼ਾਨਾ 500 ਮਿਲੀਗ੍ਰਾਮ ਤੋਂ ਜ਼ਿਆਦਾ ਕਾਲੀ ਹਲਦੀ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਐਲਰਜੀ ਅਤੇ ਗਾਲਬਲੈਡਰ ਨੂੰ ਨੁਕਸਾਨ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਇਸ ਦੇ ਬੇਮਿਸਾਲ ਫਾਇਦੇ ਦੱਸਦੇ ਹਾਂ…

ਚੀਨੀ ਦਵਾਈ ‘ਚ ਕਾਲੀ ਹਲਦੀ ਦੀ ਵਰਤੋਂ ਕੈਂਸਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਖੋਜਕਰਤਾਵਾਂ ਦੇ ਅਨੁਸਾਰ ਨਿਯਮਤ ਇਸ ਦਾ ਸੇਵਨ ਕਰਨ ਨਾਲ ਕੋਲਨ ਕੈਂਸਰ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਐਂਟੀ-ਬਾਇਓਟਿਕ ਗੁਣਾਂ ਨਾਲ ਭਰਪੂਰ ਕਾਲੀ ਹਲਦੀ ਜ਼ਖ਼ਮਾਂ, ਮੋਚ, ਸਕਿਨ ‘ਤੇ ਖਾਰਸ਼, ਧੱਫੜ ਦੇ ਲਈ ਵੀ ਇਲਾਜ ਹੈ। ਇਸ ਨੂੰ ਦੁੱਧ ‘ਚ ਮਿਲਾ ਕੇ ਲਗਾਉਣ ਨਾਲ ਫ਼ਾਇਦਾ ਮਿਲੇਗਾ।

osteoarthritis ਜੋੜਾਂ ‘ਚ ਦਰਦ ਅਤੇ ਜਕੜਨ ਪੈਦਾ ਕਰਨ ਵਾਲੀ ਬੀਮਾਰੀ ਹੈ ਜੋ ਹੱਡੀਆਂ ਦੇ ਆਰਟਿਕਲ ਕਾਰਟੀਲੇਜ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉੱਥੇ ਹੀ ਕਾਲੀ ਹਲਦੀ ‘ਚ ਆਈਬੂਪ੍ਰੋਫਿਨ ਹੁੰਦਾ ਹੈ ਜੋ ਇਸ ਨੂੰ ਰੋਕਣ ‘ਚ ਕਾਰਗਰ ਹੈ। ਇਸ ਦਾ ਸੇਵਨ ਪਾਚਣ ਅਤੇ ਲੀਵਰ ਨੂੰ ਡੀਟੋਕਸ ਕਰਦਾ ਹੈ ਅਤੇ ਚੰਗੇ ਬੈਕਟੀਰੀਆ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਨਾਲ ਅਲਸਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਕਾਲੀ ਹਲਦੀ ਅਸਥਮਾ, ਬ੍ਰੌਨਕਾਈਟਸ, ਫੇਫੜੇ ਦੀ ਸੋਜ, ਨਮੂਨੀਆ, ਖੁਸ਼ਕ-ਗਿੱਲੀ ਖੰਘ ਦਾ ਇਲਾਜ਼ ਹੈ। ਇਸ ਦੇ ਲਈ ਹਲਦੀ ਦੀਆਂ ਗੱਠਾਂ ਨੂੰ ਪੀਸ ਕੇ ਦੁੱਧ ‘ਚ ਮਿਲਾ ਕੇ ਪੀਓ।
ਕਾਲੀ ਹਲਦੀ ‘ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਮਾਲਕਿਊਲ ਨੂੰ ਬਲੋਕ ਕਰਕੇ ਸੋਜ ਨੂੰ ਘਟਾਉਂਦੇ ਹਨ। ਦੁੱਧ ‘ਚ ਕਾਲੀ ਹਲਦੀ ਮਿਲਾ ਕੇ ਕੁਝ ਹਫ਼ਤਿਆਂ ਤਕ ਇਸ ਨੂੰ ਨਿਯਮਤ ਰੂਪ ‘ਚ ਪੀਓ। ਇਸ ਨਾਲ ਪੀਰੀਅਡਜ਼ ਨਾਲ ਜੁੜੀ ਹਰ ਸਮੱਸਿਆ ਠੀਕ ਹੋ ਜਾਵੇਗੀ।

Facebook Comments

Trending