Connect with us

ਅਪਰਾਧ

ਐੱਮਟੀਪੀ ਬਿੰਦਰਾ ਦੇ ਬੇਟੇ ਤੇ ਭਤੀਜੇ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ, ਦੋ ਦਿਨ ਦੇ ਪੁਲਿਸ ਰਿਮਾਂਡ

Published

on

MTP Bindra's son and nephew surrendered in court, two days police remand

ਲੁਧਿਆਣਾ : ਸਾਊਥ ਸਿਟੀ ਦੇ ਬਕਲਾਵੀ ਰੈਸਟੋਰੈਂਟ ਵਿੱਚ ਹੋਈ ਜ਼ਬਰਦਸਤ ਝਗੜੇ ਤੋਂ ਕਰੀਬ ਡੇਢ ਮਹੀਨੇ ਬਾਅਦ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਆਤਮ ਸਮਰਪਣ ਤੋਂ ਬਾਅਦ ਮੁਲਜ਼ਮ ਮਨਮੀਤ ਅਤੇ ਗੁਰਕੀਰਤ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ । ਮਨਮੀਤ ਮਿਊਂਸੀਪਲ ਟਾਊਨ ਪਲਾਨਰ ਬਠਿੰਡਾ ਸੁਰਿੰਦਰ ਬਿੰਦਰਾ ਦਾ ਪੁੱਤਰ ਹੈ ਜਦਕਿ ਗੁਰਕੀਰਤ ਉਸ ਦਾ ਭਤੀਜਾ ਹੈ। ਇਸ ਮਾਮਲੇ ਵਿੱਚ ਬਿੰਦਰਾ ਸਮੇਤ ਹੋਰ ਮੁਲਜ਼ਮ ਅਜੇ ਫ਼ਰਾਰ ਹਨ।

ਜੁਲਾਈ ਦੇ ਆਖ਼ਰੀ ਹਫ਼ਤੇ ਰਾਤ ਵੇਲੇ ਬਕਲਾਵੀ ਰੈਸਟੋਰੈਂਟ ਵਿਚ ਚੱਲ ਰਹੀ ਇੱਕ ਪਾਰਟੀ ਦੇ ਬਿੱਲ ਦੇ ਭੁਗਤਾਨ ਦੇ ਦੌਰਾਨ ਝਗੜਾ ਹੋ ਗਿਆ । ਪਾਰਟੀ ਕਰ ਰਹੇ ਵਿਅਕਤੀਆਂ ਚੋਂ ਇਕ ਆਈ ਪੀ ਐਲ ਦਾ ਖਿਡਾਰੀ ਵੀ ਸੀ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਬਿੰਦਰਾ ਦੇ ਪੁੱਤਰ ਭਤੀਜੇ ਤੇ ਹੋਰ ਵਿਅਕਤੀਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅਸਲਾ ਵੀ ਦਿਖਾਇਆ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਐੱਮਟੀਪੀ ਬਿੰਦਰਾ ਉਸਦੇ ਪੁੱਤਰ ਭਤੀਜੇ ਅਤੇ ਕੁਝ ਹੋਰਨਾਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ ।

Facebook Comments

Trending