Connect with us

ਅਪਰਾਧ

ਜ.ਬ.ਰ-ਜ਼ਿ.ਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

Published

on

20 years imprisonment to the accused of Jabr Zina

ਲੁਧਿਆਣਾ : ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਰਵੀਇੰਦਰ ਕੌਰ ਸੰਧੂ ਦੀ ਅਦਾਲਤ ਨੇ ਢੰਡਾਰੀ ਖੁਰਦ ਨਿਵਾਸੀ ਮਿੰਟੂ ਪਾਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ।

ਪੁਲਸ ਥਾਣਾ ਫੋਕਲ ਪੁਆਇੰਟ ਵਿਖੇ ਦਰਜ ਕਰਵਾਏ ਮਾਮਲੇ ਮੁਤਾਬਕ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ 15 ਸਾਲਾ ਧੀ ਨੂੰ 30 ਅਗਸਤ, 2021 ਨੂੰ ਉਨ੍ਹਾਂ ਦੇ ਘਰ ਕੋਲ ਹੀ ਰਹਿਣ ਵਾਲਾ ਮੁਲਜ਼ਮ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਉਸ ਦੀ ਇੱਛਾ ਦੇ ਖ਼ਿਲਾਫ਼ ਉਸ ਨਾਲ ਜਬਰ-ਜ਼ਿਨਾਹ ਕੀਤਾ। ਸਮਾਜ ਵਿਚ ਸ਼ਰਮ ਦੇ ਮਾਰੇ ਉਸ ਦੀ ਧੀ ਨੇ ਇਹ ਗੱਲ ਉਸ ਨੂੰ ਨਹੀਂ ਦੱਸੀ ਪਰ ਜਦੋਂ ਮੁਲਜ਼ਮ ਦਾ ਜ਼ੁਲਮ ਵੱਧਣ ਲੱਗਾ ਤਾਂ ਉਸ ਨੇ ਜਬਰ-ਜ਼ਿਨਾਹ ਸਬੰਧੀ ਸਭ ਕੁੱਝ ਦੱਸ ਦਿੱਤਾ।

Facebook Comments

Trending