Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ‘ਚ ਮਨਾਇਆ ਮਾਂ ਬੋਲੀ ਦਿਵਸ

Published

on

Mother Tongue Day celebrated at Master Tara Singh College

ਲੁਧਿਆਣਾ  :  ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਲੁਧਿਆਣਾ ਵਿਖੇ ਮਾਂ ਬੋਲੀ ਦਿਵਸ ਦਾ ਆਯੋਜਨ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁੱਖੀ ਡਾ: ਸ੍ਰੀਮਤੀ ਮਨਜੀਤ ਕੌਰ ਦੀ ਅਗਵਾਈ ਵਿੱਚ ਸਮੂਹ ਪੰਜਾਬੀ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ ਐਮ.ਏ. ਪੰਜਾਬੀ ਦੀਆਂ ਵਿਿਦਆਰਥਣਾਂ ਨਾਲ ਮਿਲ ਕੇ ‘ਆਨ ਲਾਇਨ ਵੈਬੀਨਾਰ’ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਡਾ: ਸ੍ਰੀਮਤੀ ਮਨਜੀਤ ਕੌਰ ਨੇ ਮਾਂ ਬੋਲੀ ਦੇ ਮਹੱਤਵ ਸੰਬੰਧੀ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਸ੍ਰੀਮਤੀ ਕੁਲਜੀਤ ਕੌਰ ਅਤੇ ਸ੍ਰੀਮਤੀ ਗੁਰਵਿੰਦਰ ਕੌਰ ਨੇ ਇਸ ਵੈਬੀਨਾਰ ਵਿੱਚ ਮਾਂ ਬੋਲੀ ਦਿਵਸ ਦੇ ਪਿਛੋਕੜ ਬਾਰੇ ਜਾਣੂੰ ਕਰਵਾਉਂਦੇ ਹੋਏ ਪੰਜਾਬੀ ਮਾਂ ਬੋਲੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਕੌਮ ਦੀ ਉਸਾਰੀ ਲਈ ਮਾਂ ਬੋਲੀ ਦੇ ਯੋਗਦਾਨ ਅਤੇ ਮਹੱਤਵ ਬਾਰੇ ਦੱਸਦਿਆਂ ਹੋਰਨਾਂ ਨੂੰ ਵੀ ਪੰਜਾਬੀ ਸਿੱਖਣ ਅਤੇ ਪੰਜਾਬੀ ਭਾਸ਼ਾ ਪ੍ਰਤੀ ਜਾਗਰੁਕ ਹੋਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਪੰਜਾਬੀ ਭਾਸ਼ਾ ਨਾਲ ਸੰਬੰਧਿਤ ਇੱਕ ‘ਕੁਇਜ਼ ਮੁਕਾਬਲੇ’ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੰਜਾਬੀ ਭਾਸ਼ਾ ਦੇ ਸੁਨਹਿਰੇ ਭਵਿੱਖ ਲਈ ਨਵੀਂ ਪੀੜ੍ਹੀ ਦੇ ਸੰਕਲਪ ਨੂੰ ‘ਪੰਜਾਬੀ ਬੋਲੋ, ਪੰਜਾਬੀ ਸਿੱਖੋ ਅਤੇ ਪੰਜਾਬੀ ਪੜੋ੍ ਦੇ ਸੰਕਲਪ ਨਾਲ ਜੋੜਣ ਲਈ ਵੱਚਨਬੱਧ ਹੋਏ। ਕਾਲਜ ਪ੍ਰਿਸੀਪਲ ਡਾ: ਸ੍ਰੀਮਤੀ ਕਿਰਨਦੀਪ ਕੌਰ ਨੇ ਅਜੋਕੇ ਸਮੇਂ ਵਿੱਚ ਵਿਦਿਆਰਥਣਾਂ ਦੁਆਰਾ ਆਪਣੀ ਮਾਂ ਬੋਲੀ ਲਈ ਚੁੱਕੇ ਜਾ ਰਹੇ ਅਜਿਹੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰੇਰਨਾਦਾਇਕ ਕਾਰਜ ਦੱਸਿਆ।

Facebook Comments

Trending