Connect with us

ਪੰਜਾਬੀ

ਖ਼ਾਲਸਾ ਕਾਲਜ ਸੁਧਾਰ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ ਗਿਆ

Published

on

Mother Language Day was celebrated at Khalsa College Sudhar

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਕਾਲਜ ਸ਼ਬਦ ਨਾਲ ਆਰੰਭ ਹੋਏ ਇਸ ਸਮਾਗਮ ਵਿਚ ਡਾ. ਗੁਰਮੀਤ ਸਿੰਘ ਹੁੰਦਲ ਨੇ ਸਾਰਿਆ ਨੂੰ ‘ਜੀ ਆਇਆ’ ਕਹਿੰਦਿਆਂ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਪੱਖ *ਤੇ ਚਾਨਣਾ ਪਾਇਆ।

ਡਾ. ਸੋਹਨ ਸਿੰਘ ਨੇ ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ‘ਸ਼ਕਤੀ, ਸੱਤਾ ਤੇ ਅਰਥ ਦੀ ਖੇਡ’ ਵਿਸ਼ੇ ‘ਤੇ ਵਿਸਥਾਰਤ ਪਾਵਰ^ਪੁਆਇੰਟ ਪ੍ਰੈਜੈਨਟੇਸ਼ਨ ਦਿੱਤੀ। ਪੋ੍. ਕੰਵਲਜੀਤ ਕੌਰ ਨੇ ਮਾਤ ਭਾਸ਼ਾ ਦੇ ਵਿਹਾਰਿਕ ਪੱਖ ਨੂੰ ਵਿਸਥਾਰਿਤ ਰੂਪ ਵਿਚ ਵਿਚਾਰਿਆ। ਇਸ ਮੌਕੇ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਮਾਤ ਭਾਸ਼ਾ ਨਾਲ ਸਬੰਧਿਤ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਕਾਲਜ ਵਿਚ ਪੰਜਾਬੀ ਦਾ ਰਿਸਰਚ ਸੈਂਟਰ ਬਣਾਇਆ ਜਾਵੇਗਾ। ਵਿਭਾਗ ਮੁਖੀ ਪ੍ਰੋ ਹਰਪ੍ਰੀਤ ਕੌਰ ਟਿਵਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋH ਮਨਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ।

Facebook Comments

Trending