Connect with us

ਅਪਰਾਧ

ਦਾਤ ਦੇ ਜ਼ੋਰ ‘ਤੇ ਕੀਤੀ ਲੁੱਟ ਮੋਬਾਈਲ, ਨਕਦੀ ਤੇ ਡਰਾਈਵਿੰਗ ਲਾਇਸੈਂਸ ਲੁੱਟ ਕੇ ਹੋਏ ਫ਼ਰਾਰ

Published

on

Mobile phones, cash and driving licenses looted

ਲੁਧਿਆਣਾ : ਸਥਾਨਕ ਮਾਡਲ ਟਾਊਨ ਕਾਰ ਬਾਜ਼ਾਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਬਜ਼ੁਰਗ ਔਰਤ ਕੋਲੋਂ ਦਾਤ ਦੇ ਜੋਰ ਤੇ ਮੋਬਾਈਲ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਉਕਤ ਮਾਮਲੇ ਵਿਚ ਥਾਣਾ ਮਾਡਲ ਟਾਊਨ ਪੁਲਿਸ ਨੇ ਵਾਰਦਾਤ ਦੀ ਸ਼ਿਕਾਰ ਹੋਈ ਨਾਜ਼ਿਮ ਸਲਮਾਨੀ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਵਾਰਦਾਤ ਦਾ ਸ਼ਿਕਾਰ ਹੋਈ ਸਤਿਕਾਰ ਨਗਰ ਵਾਸੀ ਨਾਜ਼ਿਮ ਸਲਮਾਨੀ(50) ਮੁਤਾਬਕ ਦੁਪਹਿਰ ਕਰੀਬ ਸਾਢੇ ਬਾਰ੍ਹਾਂ ਵਜੇ ਉਹ ਦੀਪ ਹਸਪਤਾਲ ਕੋਲੋਂ ਲੰਘ ਰਹੀ ਸੀ। ਜਦ ਉਹ ਮਾਡਲ ਟਾਊਨ ਕਾਰ ਬਾਜ਼ਾਰ ਦੇ ਕੋਲ ਪੁੱਜੀ ਤਾਂ ਮੋਟਰਸਾਈਕਲ ‘ਤੇ ਸਵਾਰ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਦਾਤ ਦੇ ਜ਼ੋਰ ਤੇ ਉਸ ਕੋਲੋਂ ਮੋਬਾਈਲ, ਨਕਦੀ ਅਤੇ ਲਾਇਸੈਂਸ ਸਮੇਤ ਹੋਰ ਅਹਿਮ ਦਸਤਾਵੇਜ਼ ਝਪਟੇ ਤੇ ਮੌਕੇ ਤੋਂ ਫ਼ਰਾਰ ਹੋ ਗਏ।

Facebook Comments

Trending