Connect with us

ਪੰਜਾਬੀ

 ਚਾਵਲ ਸ਼ੈਲਰਾਂ ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੀ ਕੀਤੀ ਚੈਕਿੰਗ

Published

on

Checking of two firms dealing in premix for rice shellers

ਲੁਧਿਆਣਾ :  ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ, ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2 ਦੀ ਯੋਗ ਅਗਵਾਈ ਹੇਠ  ਸਥਾਨਕ  ਫਿਰੋਜ਼ਪੁਰ ਰੋਡ ‘ਤੇ ਆਂਸਲ ਪਲਾਜ਼ਾ ਦੇ ਪਿੱਛੇ ਫੋਰਟੀਫਾਈਡ ਰਾਈਸ ਕਰਨਲਜ਼ (ਐਫ.ਆਰ.ਕੇ.) ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੀ ਚੈਕਿੰਗ ਕੀਤੀ ਗਈ।

ਨਿਰੀਖਣ ਕੀਤੀਆਂ ਫਰਮਾਂ ਐਫ.ਆਰ.ਕੇ. ਲਈ ਅਤੇ ਲੁਧਿਆਣਾ ਅਤੇ ਜਗਰਾਉਂ ਦੇ ਆਸ-ਪਾਸ ਵੱਖ-ਵੱਖ ਚਾਵਲ ਸ਼ੈਲਰਾਂ ਨੂੰ ਪ੍ਰੀਮਿਕਸ ਸਪਲਾਈ ਕਰ ਰਹੀਆਂ ਹਨ। ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਬਿਨ੍ਹਾਂ ਲੇਖਾ-ਜੋਖਾ ਵਾਲੇ ਸਟਾਕ ਅਤੇ ਵਿਕਰੀ ਨੂੰ ਸ਼ੋਅ ਨਾ ਕਰਨ ਸਬੰਧੀ ਦਸਤਾਵੇਜ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਨ੍ਹਾਂ ਵਿੱਚੋਂ ਇੱਕ ਫਰਮ ਨਾਲ ਸਬੰਧਤ ਪਿੰਡ ਬੁਲਾਰਾ ਵਿਖੇ ਗੋਦਾਮ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਸਟਾਕ ਚੈਕ ਕੀਤਾ ਗਿਆ।

Facebook Comments

Trending