ਪੰਜਾਬੀ

ਵਿਧਾਇਕ ਗੋਗੀ ਵੱਲੋਂ ਫੋਕਲ ਪੁਆਇੰਟ ‘ਚ ਆਰ.ਸੀ.ਸੀ. ਰੋਡ ਦਾ ਉਦਘਾਟਨ

Published

on

ਲੁਧਿਆਣਾ : ਹਲਕਾ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ  ਅੱਜ ਸਥਾਨਕ ਫੋਕਲ ਪੁਆਇੰਟ (34 ਏਕੜ ਫੇਸ-8) ਵਿਖੇ ਕਰੀਬ 2.25 ਕਰੋੜ ਰੁਪਏ ਦੀ ਲਾਗਤ ਵਾਲੇ ਆਰ.ਸੀ.ਸੀ. ਰੋਡ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਦਯੋਗਪਤੀਆਂ ਵੱਲੋਂ ਆਪਣੇ ਹਰਮਨ ਪਿਆਰੇ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ।

ਵਿਧਾਇਕ ਗੋਗੀ ਵੱਲੋਂ ਲੁਧਿਆਣਾ ਸ਼ਹਿਰ ਦੇ ਉਦਯੋਗ ਨਾਲ ਸਬੰਧਤ ਮੁਸ਼ਕਿਲਾਂ ਬਾਰੇ ਉਦਯੋਗਪਤੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਹੀਰੋ ਸਾਈਕਲ ਤੋਂ ਸ੍ਰੀ ਵਿਜੇ ਮੁੰਜਾਲ, ਏਵਨ ਸਾਈਕਲ ਦੇ ਐਮ.ਡੀ. ਸ. ਓਂਕਾਰ ਸਿੰਘ ਪਾਹਵਾ, ਫਿਕੋ ਦੇ ਹੈਡ ਸ. ਗਗਨੀਸ਼ ਸਿੰਘ ਖੁਰਾਣਾ, ਰੌਕਮੈਨ ਇੰਡਸਟਰੀ ਤੋਂ ਸ. ਵਿਕਰਮ ਸਿੰਘ ਅਤੇ ਸ੍ਰੀ ਸੁਨੀਲ ਕੁਮਾਰ ਤੋਂ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਵਿਧਾਇਕ ਗੋਗੀ ਨੇ ਉਦਯੋਗ ਨੂੰ ਹੁਲਾਰਾ ਦੇਣ ਲਈ ਫੋਕਲ ਪੁਆਇੰਟ ਏਰੀਆ ਵਿੱਚ ਕੀਤੇ ਜਾਣ ਵਾਲੇ ਹੋਰ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਉਣ ਬਾਰੇ ਵੀ ਚਰਚਾ ਕੀਤੀ।

ਵਿਧਾਇਕ ਗੋਗੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋ ਪੰਜਾਬ ਸੂਬੇ ਦੇ ਉਦਯੋਗ ਨੂੰ ਅਣਗੋਲਿਆ ਕੀਤਾ ਗਿਆ ਹੈ ਜਿਸਦਾ ਸਿੱਟਾ ਇਹ ਨਿਕਲਿਆ ਕਿ ਕਈ ਨਾਮੀ ਕੰਪਨੀਆਂ ਵੱਲੋਂ ਆਪਣੇ ਕਾਰਖਾਨੇ ਲਗਾਉਣ ਲਈ ਦੂਜੇ ਸੂਬਿਆਂ ਦਾ ਰੁਖ ਕਰਨਾ ਪਿਆ।

ਉਨ੍ਹਾ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ੳਦਯੋਗ ਲਈ ਨਿਰਵਿਘਨ ਤੇ ਸਸਤੀ ਬਿਜਲੀ, ਬੁਨਿਆਦੀ ਢਾਂਚਾ ਅਤੇ ਹੋਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Facebook Comments

Trending

Copyright © 2020 Ludhiana Live Media - All Rights Reserved.