Connect with us

ਪੰਜਾਬੀ

ਵਿਧਾਇਕ ਇਆਲੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਕੱਪੜੇ

Published

on

MLA Ayali distributed clothes to needy families

ਲੁਧਿਆਣਾ : ਪਿੰਡ ਵਲੀਪੁਰ ਖੁਰਦ ਵਿਖੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੱਪੜਿਆਂ ਦੀ ਵੰਡ ਕੀਤੀ ਗਈ।

ਇਸ ਸਮੇਂ ਵਿਧਾਇਕ ਇਆਲੀ ਨੇ ਕਿਹਾ ਧਾਲੀਵਾਲ ਪਰਿਵਾਰ ਵਾਂਗ ਹੋਰ ਐੱਨਆਰਆਈਜ਼ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਤਾ ਕਿ ਜਰੂਰਤ ਮੰਦ ਲੋਕਾ ਦੀ ਸੇਵਾ ਕਰਕੇ ਆਪਣੀ ਨੇਕ ਕਮਾਈ ‘ਚੋਂ ਆਪਣਾ ਦਸਵੰਦ ਕੱਢ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ।

ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਬੀਬੀ ਗੁਰਦੇਵ ਕੌਰ ਧਾਲੀਵਾਲ, ਰਵੀ ਧਾਲੀਵਾਲ, ਸੁੱਚਾ ਸਿੰਘ ਵਲੀਪੁਰ ਖੁਰਦ, ਗੁਰਦੇਵ ਸਿੰਘ ਸਿੱਧੂ ਬਾਣੀਏਵਾਲ, ਲਖਵੀਰ ਸਿੰਘ ਗਰੇਵਾਲ, ਧਰਮਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਚਾਹਲ, ਕੁਲਵਿੰਦਰ ਸਿੰਘ ਧਾਲੀਵਾਲ, ਨੰਬਰਦਾਰ ਜਗਰੂਪ ਸਿੰਘ, ਕਿਰਨਵੀਰ ਸਿੰਘ ਹਾਜ਼ਰ ਸਨ।

Facebook Comments

Trending