Connect with us

ਪੰਜਾਬੀ

ਚੋਣਾਂ ‘ਚ ਲੋਕ ਮੁੜ ਲੱਖਾ ਪਾਇਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ : ਮਲਕਪੁਰ

Published

on

People will again win Lakha Payal by a landslide in the elections: Malikpur

ਜਰਗ / ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵਿਸ਼ੇਸ਼ ਰਾਹਤ ਦੇਣ ਤੇ ਲੋਕਾਂ ਦੇ ਮਸਲੇ ਹੱਲ ਕਰਕੇ ਹਰ ਵਰਗ ਦੀ ਪਸੰਦੀਦਾ ਸਰਕਾਰ ਬਣ ਚੁੱਕੀ ਹੈ ਤੇ ਚੰਨੀ ਸਰਕਾਰ ਨੇ ਆਪਣੇ ਕੰਮਾਂ ਸਦਕਾ ਹਰ ਵਰਗ ਦਾ ਮਨ ਮੋਹ ਲਿਆ ਹੈ।

ਉਕਤ ਪ੍ਰਗਟਾਵਾ ਕਾਂਗਰਸ ਦੇ ਰੌਣੀ ਜ਼ੋਨ ਇੰਚਾਰਜ ਤੇ ਕੋਆਪ੍ਰਰੇਟਿਵ ਸੁਸਾਇਟੀ ਮੁੱਲਾਂਪੁਰ ਦੇ ਪ੍ਰਧਾਨ ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ ਨੇ ਕੀਤਾ। ਉਨ੍ਹਾਂ ਕਿਹਾ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਇਤਿਹਾਸਕ ਵਿਕਾਸ ਕਾਰਜਾਂ ਸਦਕਾ ਹਰ ਵਰਗ ਦੇ ਲੋਕਾਂ ਅੰਦਰ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ।

ਉਨ੍ਹਾਂ ਕਿਹਾ ਹਲਕੇ ਤੇ ਸੂਬੇ ਦੇ ਲੋਕ ਪੂਰੀ ਤਰਾਂ ਕਾਂਗਰਸ ਪਾਰਟੀ ਦੇ ਨਾਲ ਹਨ ਤੇ 2022 ਦੀਆਂ ਚੋਣਾਂ ‘ਚ ਲੋਕ ਮੁੜ ਲੱਖਾ ਪਾਇਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਤੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਉਣਗੇ।

Facebook Comments

Trending