Connect with us

ਪੰਜਾਬ ਨਿਊਜ਼

ਮੈਰੀਟੋਰੀਅਸ ਸਕੂਲ ਦਾਖਲਾ ਪ੍ਰੀਖਿਆ 29 ਨੂੰ, ਲੁਧਿਆਣਾ ‘ਚ ਬਣਾਏ ਗਏ ਪੰਜ ਕੇਂਦਰ

Published

on

Meritorious School Entrance Examination on the 29th, five centers set up in Ludhiana

ਲੁਧਿਆਣਾ : ਸੂਬੇ ਭਰ ਵਿੱਚ ਮੈਰੀਟੋਰੀਅਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ 29 ਮਈ ਨੂੰ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਲਈ ਜਾ ਰਹੀ ਹੈ। ਇਹ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਵੇਗੀ ਅਤੇ ਬੋਰਡ ਨੇ ਟੈਸਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੂਬੇ ਭਰ ਵਿੱਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਮੋਹਾਲੀ, ਪਟਿਆਲਾ, ਤਲਵਾੜਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਸੰਗਰੂਰ ਵਰਗੇ ਸ਼ਹਿਰਾਂ ਵਿੱਚ ਦਸ ਮੈਰੀਟੋਰੀਅਸ ਸਕੂਲ ਚੱਲ ਰਹੇ ਹਨ।

ਮੈਰੀਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ 10 ਮਈ ਨੂੰ ਬੰਦ ਹੋ ਗਈ ਹੈ ਅਤੇ ਲਗਭਗ 18,000 ਵਿਦਿਆਰਥੀਆਂ ਨੇ ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਰਜਿਸਟਰੇਸ਼ਨ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀਐਸਈਬੀ ਨੇ ਸੂਬੇ ਭਰ ਦੇ ਮੈਰੀਟੋਰੀਅਸ ਸਕੂਲਾਂ ਦੀ ਪ੍ਰੀਖਿਆ ਲਈ 73 ਕੇਂਦਰ ਬਣਾਏ ਹਨ ਜਿਨ੍ਹਾਂ ਵਿੱਚ ਅਠਾਰਾਂ ਹਜ਼ਾਰ ਵਿਦਿਆਰਥੀ ਪ੍ਰੀਖਿਆ ਦੇਣਗੇ। ਰਾਜ ਭਰ ਦੇ ਦਸ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ-ਵੱਖ ਸਟਰੀਮ ਲਈ ਕੁੱਲ 4600 ਸੀਟਾਂ ਹਨ।

ਜ਼ਿਲ੍ਹਾ ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਦੇ ਦਾਖਲਾ ਪ੍ਰੀਖਿਆ ਲਈ ਪੰਜ ਕੇਂਦਰ ਬਣਾਏ ਗਏ ਹਨ। ਇਹ ਟੈਸਟ ਦੋ ਘੰਟੇ ਦਾ ਹੋਵੇਗਾ ਜੋ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਵਿਦਿਆਰਥੀ ਲਈ ਅੱਧਾ ਘੰਟਾ ਪਹਿਲਾਂ ਕੇਂਦਰ ਵਿੱਚ ਪਹੁੰਚਣਾ ਲਾਜ਼ਮੀ ਹੋਵੇਗਾ ਅਤੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਸਟ ਲਿਆ ਜਾਵੇਗਾ। PSEB ਪ੍ਰਵੇਸ਼ ਪ੍ਰੀਖਿਆ ਦੇ ਪੰਦਰਾਂ ਦਿਨਾਂ ਦੇ ਅੰਦਰ ਨਤੀਜਾ ਜਾਰੀ ਕਰੇਗਾ ਅਤੇ ਯੋਗ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ ਅਤੇ ਸੀਟਾਂ ਅਲਾਟ ਕੀਤੀਆਂ ਜਾਣਗੀਆਂ।

 

 

Facebook Comments

Trending