Connect with us

ਪੰਜਾਬੀ

ਸੀਨੀਅਰ ਆਗੂਆਂ ਦੀ ਗਾਬੜੀਆ ਦੇ ਹੱਕ ‘ਚ ਮੀਟਿੰਗ, ਚੋਣ ਮੁਹਿੰਮ ਤੇਜ਼ ਕਰਨ ਦਾ ਫੈਸਲਾ

Published

on

Meeting of senior leaders in favor of Gabria, decision to speed up election campaign

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਹਲਕਾ ਦੱਖਣੀ ਦੇ ਸੀਨਿਅਰ ਆਗੂਆ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਐਸ.ਸੀ. ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਖ਼ਾਲਸਾ ਦੇ ਗ੍ਰਹਿ ਸਿਮਲਾਪੁਰੀ ਵਿਖੇ ਹੋਈ, ਜਿਸ ਵਿਚ ਹਲਕਾ ਦੱਖਣੀ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਚੋਣ ਮੁਹਿੰਮ ਤੇਜ਼

ਇਸ ਮੌਕੇ ਹਲਕੇ ਦੇ ਟਕਸਾਲੀ ਸੀਨਿਅਰ ਆਗੂ ਸ਼ਾਮਿਲ ਹੋਏ ਤੇ ਫ਼ੈਸਲਾ ਕੀਤਾ ਕਿ ਹਲਕੇ ‘ਚ ਜਥੇ: ਗਾਬੜੀਆ ਦੇ ਹੱਕ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ‘ਚ ਚੋਣ ਮੁਹਿੰਮ ਤੇਜ ਕੀਤੀ ਜਾਵੇਗੀ। ਇਸ ਮੌਕੇ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਤੇ ਹੀਰਾ ਸਿੰਘ ਗਾਬੜੀਆ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਡਾ. ਹਰਿੰਦਰ ਸਿੰਘ ਬਿਰਕ, ਹਰਮੇਸ਼ ਸਿੰਘ ਮੱਸਾ, ਰਵੇਲ ਸਿੰਘ ਸੋਨੀ, ਸੁੱਚਾ ਸਿੰਘ ਥਿੰਦ, ਹਰਜਿੰਦਰ ਸਿੰਘ ਸੰਧੂ, ਰਣਜੀਤ ਸਿੰਘ ਗੋਲਡੀ, ਪ੍ਰੇਮ ਸਿੰਘ, ਕੁਲਦੀਪ ਸਿੰਘ ਸਤਿਗੁਰੂਨਗਰ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਰਾਜਨ, ਸੁਰਿੰਦਰ ਸਿੰਘ ਸ਼ਿੰਦਾ, ਬਾਬਾ ਨਿਰਮਲ ਸਿੰਘ, ਜੋਗਿੰਦਰ ਸਿੰਘ, ਕਿ੍ਪਾਲ ਸਿੰਘ ਬਿੱਲੂ, ਜੋਗਿੰਦਰ ਸਿੰਘ ਜੱਗੂ, ਹਰਜਿੰਦਰ ਸਿੰਘ ਸਤਿਗੁਰੂ ਨਗਰ, ਗੁਰਦੇਵ ਸਿੰਘ ਪ੍ਰਧਾਨ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ |

Facebook Comments

Trending