Connect with us

ਕਰੋਨਾਵਾਇਰਸ

ਲੁਧਿਆਣਾ ‘ਚ ਓਮੀਕਰੋਨ ਦੇ ਤਿੰਨ ਮਾਮਲੇ, ਤਿੰਨੇ ਵਿਦੇਸ਼ੀ ਯਾਤਰੀ

Published

on

Three cases of Omicron in Ludhiana, three foreign passengers

ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਓਮੀਕਰੋਨ ਨਾਲ ਸਬੰਧਿਤ ਜਿਹੜੇ ਤਿੰਨ ਮਾਮਲੇ ਸਾਹਮਣੇ ਆਏ ਹਨ, ਉਹ ਵਿਦੇਸ਼ੀ ਯਾਤਰੀ ਹਨ। ਪੀੜਤਾਂ ‘ਚ 2 ਜਣਿਆਂ ਦਾ ਸਬੰਧ ਰਾਏਕੋਟ ਕਸਬੇ ਨਾਲ ਹੈ ਅਤੇ ਉਹ ਬਰਤਾਨੀਆ ਤੋਂ ਆਏ ਹਨ, ਜਦਕਿ 1 ਵਿਅਕਤੀ ਲੁਧਿਆਣਾ ਸ਼ਹਿਰ ਦੇ ਇਲਾਕੇ ਅਗਰ ਨਗਰ ਨਾਲ ਸਬੰਧ ਰੱਖਦਾ ਹੈ, ਜੋ ਉਹ ਫਰਾਂਸ ਤੋਂ ਆਇਆ ਹੈ।

ਉਕਤ ਤਿੰਨੇ ਯਾਤਰੀ 27-28 ਦਸੰਬਰ ਨੂੰ ਪਿਛਲੇ ਸਾਲ ਦਿੱਲੀ ਹਵਾਈ ਅੱਡੇ ਰਾਹੀਂ ਭਾਰਤ ਆਏ ਸਨ ਤੇ ਉੱਥੇ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਅਤੇ ਇਸ ਦੌਰਾਨ ਹੀ ਉਨ੍ਹਾਂ ਦੀ ਜੀਨੋਮ ਜਾਂਚ ਵੀ ਕੀਤੀ ਗਈ, ਦੀ ਰਿਪੋਰਟ ਮਿਲੀ ਹੈ, ਜੋ ਪਾਜ਼ੀਟਿਵ ਪਾਈ ਗਈ ਹੈ।

ਤਿੰਨੇ ਮਰੀਜ਼ ਆਪਣੇ ਘਰਾਂ ਵਿਚ ਇਕਾਂਤਵਾਸ ਹਨ ਤੇ ਉਨ੍ਹਾਂ ਦੀ ਸਿਹਤ ਠੀਕ ਹੈ। ਲੁਧਿਆਣਾ ਨਾਲ ਸਬੰਧਿਤ ਮਰੀਜ਼ ਦੀ ਉਮਰ ਲਗਭਗ 17 ਸਾਲ, ਜਦਕਿ ਰਾਏਕੋਟ ਨਾਲ ਸਬੰਧਿਤ ਮਰੀਜ਼ਾਂ ‘ਚੋਂ ਇਕ ਦੀ ਉਮਰ 35 ਸਾਲ ਤੇ ਦੂਜੇ ਦੀ ਉਮਰ 37 ਸਾਲ ਦੇ ਕਰੀਬ ਹੈ।

Facebook Comments

Trending