Connect with us

ਪੰਜਾਬੀ

ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ‘ਚ ਤਿੰਨ ਹੋਰ ਨਵੇਂ ਕਲੀਨਕਾਂ ਦਾ ਉਦਘਾਟਨ

Published

on

MLA Grewal inaugurated three more new clinics in East Constituency

ਲੁਧਿਆਣਾ :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡ੍ਰੀਮ ਪ੍ਰੋਜੈਕਟ ਕਰੀਬ ਕਰੀਬ ਹੁਣ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ, ਸੂਬੇ ਵਿੱਚ ਕਰੀਬ 76 ਹੋਰ ਨਵੇਂ ਮੁਹੱਲਾ ਕਲੀਨਿਕਾ ਦਾ ਖੁੱਲਣਾ ਸੂਬਾ ਵਾਸੀਆਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ ਹੈ। ਇਸੇ ਲੜੀ ਤਹਿਤ ਮਹਾਂਨਗਰ ਦੇ ਹਲਕਾ ਪੂਰਬੀ ਵਿਖੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਨਵੇਂ ਹੋਰ ਤਿੰਨ ਆਮ ਆਦਮੀ ਕਲੀਨਕਾ ਦਾ ਉਦਘਾਟਨ ਕੀਤਾ ਗਿਆ

ਜ਼ਿਨ੍ਹਾਂ ਵਿੱਚ ਨਿਉ ਸ਼ਾਸਤਰੀ ਨਗਰ, ਰਾਹੋਂ ਰੋਡ ਅਤੇ ਟਿੱਬਾ ਰੋਡ ਦੀ ਸਟਾਰ ਸਿਟੀ ਕਲੋਨੀ ਵਿਖੇ ਇਲਾਕਾ ਵਾਸੀਆਂ ਨੂੰ ਸਪੁਰਦ ਕੀਤੇ ਗਏ ਆਮ ਆਦਮੀ ਕਲੀਨਿਕ ਸ਼ਾਮਲ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਮਾਨ ਵੱਲੋਂ ਸੂਬਾ ਵਾਸੀਆਂ ਦੀ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ, ਉਹ ਹੁਣ ਤਕਰੀਬਨ ਮੁਕੰਮਲ ਹੋਣ ਦੇ ਨਜ਼ਦੀਕ ਪਹੁੰਚ ਚੁੱਕੀ ਹੈ ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੁਰਬੀ ਅੰਦਰ  ਤਿੰਨ ਨਵੇਂ ਹੋਰ ਕਲੀਨਿਕ ਵੱਖ-ਵੱਖ ਇਲਾਕੇ ਦੇ ਲੋਕਾਂ ਨੂੰ ਸਪੁਰਦ ਕੀਤੇ ਗਏ ਹਨ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਇਲਾਜ ਕਰਵਾਉਣ ਵਿਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਪੂਰਬੀ ‘ਚ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਹਲਕੇ ਨੂੰ ਵਿਕਾਸ ਪੱਖੋਂ ਤਰੱਕੀ ਦੀਆਂ ਨੀਹਾਂ ਤੇ ਲੈ ਕੇ ਜਾਵਾਂਗੇ।

ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤੁਸੀਂ ਸਭ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਦਿਆਂ ਸੱਤਾ ਦੀ ਚਾਬੀ ਦਿੱਤੀ ਹੈ ਅਤੇ ਤੁਹਾਡੇ ਵਿਸ਼ਵਾਸ ਦੀ ਹਮੇਸ਼ਾ ਕਦਰ ਕੀਤੀ ਜਾਵੇਗੀ ਤੇ ਜੋ ਵੀ ਤੁਹਾਡੇ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਹਰ ਹਾਲ ਦੇ ਵਿੱਚ ਨਿਭਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਾਰਡ ਪ੍ਰਧਾਨ ਅਨੁਜ ਚੌਧਰੀ, ਕੁਲਵਿੰਦਰ ਗਰੇਵਾਲ, ਸੁਖਮੇਲ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।

Facebook Comments

Trending