Connect with us

ਅਪਰਾਧ

ਲੁਧਿਆਣਾ ‘ਚ ਦੋ ਪਹੀਆ ਵਾਹਨ ਚੋਰੀ ਕਰਨ ਲਈ ਬਣਾਈ ਹੋਈ ਸੀ ਮਾਸਟਰ ਕੀ

Published

on

Master Ki was built to steal two wheelers in Ludhiana

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਇਕ ਅਜਿਹੇ ਸ਼ਾਤਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਅੱਖ ਝਪਕਦੇ ਹੀ ਦੋ ਪਹੀਆ ਵਾਹਨ ਚੋਰੀ ਕਰ ਲੈਂਦਾ ਸੀ। ਪੁਲਿਸ ਦੇ ਮੁਤਾਬਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੁਲਜ਼ਮ ਨੇ ਇਕ ਮਾਸਟਰ ਕੀ ਬਣਾਈ ਹੋਈ ਸੀ । ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇਸਲਾਮਗੰਜ ਦੇ ਵਾਸੀ ਬਿੱਲਾ ਉਰਫ ਲੱਡੂ ਗਾਬਾ ਵਜੋਂ ਹੋਈ ਹੈ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਨਿਸ਼ਾਨਦੇਹੀ ਤੇ 23 ਦੋ ਪਹੀਆ ਵਾਹਨ ਬਰਾਮਦ ਕੀਤੇ ਹਨ । ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੇ ਦੌਰਾਨ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ।

ਉੱਥੇ ਹੀ ਪੁਲਿਸ ਨੇ ਜਦ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਦੀ ਨਿਸ਼ਾਨਦੇਹੀ ਤੇ 12 ਮੋਟਰਸਾਈਕਲ ,11 ਐਕਟਿਵਾ ਸਕੂਟਰ ਬਰਾਮਦ ਕੀਤੇ । ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬੇਹੱਦ ਸ਼ਾਤਿਰ ਹੈ, ਉਸ ਨੇ ਜਨਕਪੁਰੀ, ਜਨਤਾ ਨਗਰ, ਪ੍ਰਤਾਪ ਚੌਕ, ਮਾਡਲ ਟਾਊਨ ,ਦੁੱਗਰੀ, ਹਰਗੋਬਿੰਦ ਨਗਰ ,ਢੋਲੇਵਾਲ, ਸਮਰਾਲਾ ਚੌਕ, ਜਮਾਲਪੁਰ, ਮੂੰਡੀਆਂ, ਬਸਤੀ ਜੋਧੇਵਾਲ, ਸਲੇਮਟਾਬਰੀ, ਸਾਹਨੇਵਾਲ ,ਢੰਡਾਰੀ, ਸ਼ੇਰਪੁਰ, ਫੁੱਲਾਂਵਾਲ ਚੌਕ, ਪੱਖੋਵਾਲ ਰੋਡ, ਮਾਣਕਵਾਲ ਅਤੇ ਮਾਡਲ ਟਾਊਨ ਦੇ ਇਲਾਕਿਆਂ ਵਿਚ ਦਰਜਨਾਂ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਲਾਕਿਆਂ ਦੀ ਰੈਕੀ ਕਰਨ ਤੋਂ ਬਾਅਦ ਉਹ ਟਾਰਗੇਟ ਕੀਤੇ ਗਏ ਵਾਹਨ ਨੂੰ ਮਾਸਟਰ ਕੀ ਨਾਲ ਖੋਲ੍ਹਦਾ ਅਤੇ ਰਫੂਚੱਕਰ ਹੋ ਜਾਂਦਾ । ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਤੋਂ ਬਾਅਦ ਚੋਰੀ ਦੀਆਂ ਹੋਰ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ । ਪੁਲਿਸ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਵੀ ਤਲਾਸ਼ ਕਰ ਰਹੀ ਹੈ।

Facebook Comments

Trending