Connect with us

ਪੰਜਾਬ ਨਿਊਜ਼

ਨਿੱਜੀ ਟੂਰਿਸਟ ਬੱਸਾਂ ਦੀ ਰਾਜਾ ਵੜਿੰਗ ਨੇ ਕੀਤੀ ਚੈਕਿੰਗ, ਚਲਾਨ ਕਰ ਕੇ ਕਈ ਬੱਸਾਂ ਕੀਤੀਆਂ ਜ਼ਬਤ

Published

on

Raja Waring checks private tourist buses, seizes several buses by challaning them

ਤੁਹਾਨੂੰ ਦੱਸ ਦਿੰਦੇ ਹਾਂ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਮੰਗਲਵਾਰ ਦੇਰ ਰਾਤ ਜ਼ੀਰਕਪੁਰ ਦੇ ਮੈਕ-ਡੀ ਚੌਕ ਨੇੜੇ ਨਿੱਜੀ ਟੂਰਿਸਟ ਬੱਸਾਂ ਦੀ ਚੈਕਿੰਗ ਕੀਤੀ। ਇਸ ਮੌਕੇ ਆਰਟੀਏ ਮੋਹਾਲੀ ਵੀ ਉਨ੍ਹਾਂ ਨਾਲ ਸਨ ਜਿਨ੍ਹਾਂ ਬੱਸਾਂ ਦੇ ਚਲਾਨ ਕਰਕੇ ਕਈ ਬੱਸਾਂ ਨੂੰ ਜ਼ਬਤ ਕਰ ਲਿਆ ਹੈ। ਦੇਰ ਰਾਤ ਤਕ ਵੜਿੰਗ ਖੁਦ ਆਰਟੀਏ ਨਾਲ ਬੱਸਾਂ ਦੀ ਚੈਕਿੰਗ ਕਰਦੇ ਰਹੇ। ਉਹ ਖੁਦ ਬੱਸਾਂ ’ਚ ਸਵਾਰ ਹੋ ਕੇ ਸਵਾਰੀਆਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਵੱਲੋਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਪਹਿਲਾਂ ਬੱਸ ਸਟੈਂਡ ਤਕ ਉਤਾਰਿਆ ਗਿਆ ਅਤੇ ਬਾਅਦ ’ਚ ਬੱਸਾਂ ਨੂੰ ਰੋਕ ਦਿੱਤਾ ਗਿਆ।

ਉੱਥੇ ਹੀ ਇਸ ਮੌਕੇ ਵੜਿੰਗ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਹੈ ਕਿ ਟੂਰਿਸਟ ਪਰਮਿਟ ’ਤੇ ਚੱਲਣ ਵਾਲੀਆਂ ਬੱਸਾਂ ਬਿਨਾਂ ਸਟੇਟ ਟੈਕਸ ਭਰੇ ਤੈਅ ਕੀਤੇ ਗਏ ਆਪਣੇ ਟਿਕਾਣਿਆਂ ਤੋਂ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੀਆਂ ਸਵਾਰੀਆਂ ਭਰਕੇ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰਾਂਸਪੋਰਟ ਦੀਆਂ ਬੱਸਾਂ ਵਾਂਗ ਟੂਰਿਸਟ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ।

Facebook Comments

Trending