Connect with us

ਪੰਜਾਬੀ

ਲੁਧਿਆਣਾ ਦੀਆਂ ਅਦਾਲਤਾਂ ’ਚ ਅੱਜ ਪਹਿਲੀ ਤੋਂ 30 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ, ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਰਹੇਗੀ ਜਾਰੀ

Published

on

Ludhiana courts to hear summer vacations, criminal cases from June 1 to 30
ਲੁਧਿਆਣਾ : ਪੰਜਾਬ ਦੀਆਂ ਅਦਾਲਤਾਂ ’ਚ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਅਾਂ ਲੁਧਿਆਣਾ ਦੀਆਂ ਅਦਾਲਤਾਂ ਅੱਜ ਪਹਿਲੀ ਤੋਂ 30 ਜੂਨ ਤਕ ਬੰਦ ਰਹਿਣਗੀਆਂ। ਹਾਲਾਂਕਿ ਬਹੁਤ ਜ਼ਰੂਰੀ ਕੰਮਾਂ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਵੱਲੋਂ ਛੁੱਟੀਆਂ ਦੌਰਾਨ ਜੱਜਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ।
ਅਦਾਲਤਾਂ ਲੰਬਿਤ ਸਿਵਲ ਕੇਸਾਂ ਦੀ ਸੁਣਵਾਈ ਨਹੀਂ ਕਰਨਗੀਆਂ ਪਰ 1 ਜੂਨ ਤੋਂ 15 ਜੂਨ ਤਕ ਅਦਾਲਤਾਂ ’ਚ ਫ਼ੌਜਦਾਰੀ ਕੇਸਾਂ ਦੀ ਸੁਣਵਾਈ ਜਾਰੀ ਰਹੇਗੀ। 16 ਤੋਂ 30 ਜੂਨ ਤਕ ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਵੀ ਨਹੀਂ ਹੋਵੇਗੀ ਅਤੇ ਇਸ ਦੌਰਾਨ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਛੁੱਟੀਆਂ ਦੌਰਾਨ ਅਦਾਲਤਾਂ ’ਚ ਬੈਠੇ ਜੱਜ ਲੋਕਾਂ ਦੇ ਅਹਿਮ ਕੇਸਾਂ, ਸਟੇਅ, ਜ਼ਰੂਰੀ ਅਰਜ਼ੀਆਂ ਅਤੇ ਜ਼ਮਾਨਤ ਆਦਿ ਦੀ ਸੁਣਵਾਈ ਕਰਦੇ ਰਹਿਣਗੇ।

Facebook Comments

Trending