Connect with us

ਅਪਰਾਧ

ਪੰਦਰਾਂ ਲੱਖ ਦੀ ਲੁੱਟ : ਮੁਲਜ਼ਮ ਗ੍ਰਿਫ਼ਤਾਰ

Published

on

Loot of Rs 15 lakh: Accused arrested

ਲੁਧਿਆਣਾ : ਫੋਕਲ ਪੁਆਇੰਟ ਫੇਜ਼-7 ’ਚ ਸਥਿਤ ਫਾਰਨਹੀਟ ਫੈਕਟਰੀ ’ਚ ਬੰਦੂਕ ਦਿਖਾ 15 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਕਮਿਸ਼ਨਰੇਟ ਨੇ ਕਾਬੂ ਕਰ ਲਿਆ ਹੈ। ਏਡੀਸੀਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਸ ਮਾਮਲੇ ’ਚ ਕਈ ਸਬੂਤ ਮਿਲੇ ਹਨ ਜਿਸ ਦਾ ਜਲਦ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁੱਟ-ਖੋਹ ਦੇ ਬਾਅਦ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਈ ਸਬੂਤ ਮਿਲੇ।

ਜ਼ਿਕਰਯੋਗ ਹੈ ਕਿ ਫਾਰਨਹੀਟ ਕਲਾਥਿੰਗ ’ਚ ਬੁੱਧਵਾਰ ਨੂੰ ਅਕਾਊਂਟੈਂਟ 18 ਲੱਖ ਰੁਪਏ ਕੈਸ਼ ਕਢਵਾ ਕੇ ਲਿਆਏ ਸਨ ਅਤੇ ਤਨਖਾਹ ਵੰਡਣੀ ਸੀ। ਤਿੰਨ ਲੱਖ ਰੁਪਏ ਉਹ ਵੰਡ ਚੁੱਕੇ ਸਨ ਤੇ ਬਾਕੀਆਂ ਦੀ ਤਨਖਾਹ ਵੰਡਣੀ ਸੀ। ਇਸ ਦੌਰਾਨ ਤਿੰਨ ਲੁਟੇਰਿਆਂ ਨੇ ਫੈਕਟਰੀ ਦੇ ਅੰਦਰ ਦਾਖਲ ਹੋ ਕੇ 15 ਲੱਖ ਰੁਪਏ ਲੁੱਟ ਲਏ।

Facebook Comments

Trending