ਲੁਧਿਆਣਾ : ਨਵੀਂ ਦਿੱਲੀ ਵਿਖੇ ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ (ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ) ਅਤੇ ਮੈਨੇਜਿੰਗ ਡਾਇਰੈਕਟਰ ਕੁਲਾਰ ਸੰਨਜ਼ ਨੂੰ ਥੀਓਫਨੀ ਯੂਨੀਵਰਸਿਟੀ, ਹੈਤੀ (ਉੱਤਰੀ ਅਮਰੀਕਾ) ਦੁਆਰਾ ਬਿਜ਼ਨਸ ਮੈਨੇਜਮੈਂਟ ਅਤੇ ਸੋਸ਼ਲ ਐਂਟਰਪ੍ਰਨਿਓਰਸ਼ਿਪ ਵਿੱਚ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ।
ਸ਼੍ਰੀ ਰਾਜੀਵ ਚਾਵਲਾ ਚੇਅਰਮੈਨ ਆਈ.ਐਮ.ਐਸ.ਐਮ.ਈ.ਓਫ.ਇੰਡੀਆ, ਸ਼੍ਰੀ ਕੇ ਕੇ ਸੇਠ ਚੇਅਰਮੈਨ ਫਿਕੋ, ਸ਼੍ਰੀ ਓਂਕਾਰ ਸਿੰਘ ਪਾਹਵਾ ਚੇਅਰਮੈਨ ਏਵਨ ਸਾਈਕਲਜ਼ ਲਿਮਟਿਡ
ਸ਼੍ਰੀ ਪੰਕਜ ਮੁੰਜਾਲ ਚੇਅਰਮੈਨ ਅਤੇ ਸ਼੍ਰੀ ਐੱਸ.ਕੇ. ਰਾਏ ਵਾਈਸ-ਚੇਅਰਮੈਨ ਹੀਰੋ ਸਾਈਕਲਜ਼ ਲਿਮਟਿਡ ਅਤੇ ਜਨਰਲ ਸਕੱਤਰ ਲੁਧਿਆਣਾ ਸੰਸਕ੍ਰਿਤ ਸਮਾਗਮ, ਸ਼੍ਰੀ ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਸ. ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੁਲਾਰ ਲੁਧਿਆਣਾ ਦਾ ਮਾਣ ਹਨ।