ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਨੇ ਅਜਾਦੀ ਦਿਵਸ ਮਨਾਇਆ। ਇਸ ਮੌਕੇ ਸੁਭਾਸ਼ ਲਾਕਰਾ ਚੇਅਰਮੈਨ ਐਸ.ਕੇ. ਬਾਈਕਸ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਦਲਬੀਰ ਸਿੰਘ ਧੀਮਾਨ ਚੇਅਰਮੈਨ ਮੱਖਣ ਸਿਲਾਈ ਮਸ਼ੀਨ ਕੰਪਨੀ ਨੇ ਫਿਕੋ ਸਕੱਤਰੇਤ, ਲੁਧਿਆਣਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ | ਫੀਕੋ ਨੇ “ਰਾਈਡ ਸਾਈਕਲ ਸੇਵ ਇਨਵਾਇਰਮੈਂਟ” ਥੀਮ ਦੇ ਨਾਲ ਸੁਤੰਤਰਤਾ ਦਿਵਸ ਮਨਾਇਆ।
ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਈਕਲ ਦੀ ਸਵਾਰੀ ਕਰਨੀ ਚਾਹੀਦੀ ਹੈ ਅਤੇ ਆਪਣੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਕੋ, ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਮੌਕੇ ਵੱਖ ਵੱਖ 34 ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।