Connect with us

ਪੰਜਾਬੀ

ਕੁਲਾਰ ਅਤੇ ਬਸੰਤ ਨੂੰ ਪਾਵਰ ਆਈਕਨ ਅਵਾਰਡ ਨਾਲ ਕੀਤਾ ਸਨਮਾਨਿਤ

Published

on

Kular and Spring honored with the Power Icon Award

ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਮੈਨੇਜਿੰਗ ਡਾਇਰੈਕਟਰ ਕੁਲਾਰ ਸੰਨਜ਼, ਸੈਂਭੀ ਸਾਈਕਲ ਐਂਡ ਆਟੋ ਇੰਡਸਟਰੀਜ਼ ਅਤੇ ਪ੍ਰਧਾਨ ਫਿਕੋ ਨੂੰ ਉਦਯੋਗ ਦੇ ਸਮੂਹਿਕ ਵਿਕਾਸ ਲਈ ਆਪਣੀ ਮਿਹਨਤ ਅਤੇ ਸਮਰਪਣ ਲਈ, ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਦੁਆਰਾ “ਪਾਵਰ ਆਈਕਨ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ |

ਸ਼੍ਰੀ ਰਾਜੀਵ ਚਾਵਲਾ ਚੇਅਰਮੈਨ ਆਈ.ਐਮ.ਐੱਸ.ਐੱਮ.ਈ.ਇੰਡੀਆ ਨੇ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪ੍ਰਧਾਨ ਨੂੰ ਪਾਵਰ ਆਈਕਨ ਐਵਾਰਡ ਮਿਲਿਆ ਹੈ। ਕੇ ਕੇ ਸੇਠ ਚੇਅਰਮੈਨ ਫਿਕੋ ਨੇ ਕਿਹਾ ਕਿ ਵਪਾਰ, ਉਦਯੋਗ ਅਤੇ ਸਮਾਜ ਲਈ ਕੁਲਾਰ ਦੀ ਸਖਤ ਮਿਹਨਤ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।

ਐੱਸ.ਕੇ. ਰਾਏ ਵਾਈਸ ਚੇਅਰਮੈਨ ਹੀਰੋ ਸਾਈਕਲਜ਼ ਲਿਮਟਿਡ ਅਤੇ ਜਨਰਲ ਸਕੱਤਰ ਲੁਧਿਆਣਾ ਸੰਸਕ੍ਰਿਤ ਸਮਾਗਮ ਨੇ ਕਿਹਾ ਕਿ ਸਾਨੂੰ ਗੁਰਮੀਤ ਸਿੰਘ ਕੁਲਾਰ ‘ਤੇ ਮਾਣ ਹੈ। ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ। ਰਾਜੀਵ ਜੈਨ ਜਨਰਲ ਸਕੱਤਰ ਫਿਕੋ ਨੇ ਸ.ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਫਿਕੋ ਦੇ ਪ੍ਰਧਾਨ ਵੱਲੋਂ ਉਦਯੋਗ ਦੇ ਵਿਕਾਸ ਲਈ ਕੀਤੀ ਗਈ ਮਿਹਨਤ ਦਾ ਸਨਮਾਨ ਕੀਤਾ ਗਿਆ ਹੈ।

 

Facebook Comments

Trending