ਪੰਜਾਬੀ

ਕੁਲਾਰ ਅਤੇ ਇਆਲੀ ਨੇ ਸਮਾਰਟ ਸਕੂਲ ਦਾ ਉਦਘਾਟਨ ਕੀਤਾ

Published

on

ਲੁਧਿਆਣਾ .ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੁਲਾਰ ਜਿਲਾ ਲੁਧਿਆਣਾ ਵਿਖੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ।

ਜਾਣਕਾਰੀ ਦਿੰਦਿਆਂ ਕੁਲਾਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੁਲਾਰ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜਿਸ ਦੀ ਮੁਰੰਮਤ ਅਤੇ ਸਮਾਰਟ ਕਲਾਸ ਰੂਮ ਦੀ ਉਸਾਰੀ ਏਵਨ ਸਾਈਕਲ ਲਿਮਟਿਡ ਦੀ ਸੀ ਐਸ ਆਰ ਪਹਿਲਕਦਮੀ ਹੇਠ ਕੀਤੀ ਗਈ ਹੈ, ਤਾਂ ਜੋ ਕੁਲਾਰ ਪਿੰਡ ਦੇ ਬੱਚੇ ਸੁਰੱਖਿਅਤ ਮਾਹੌਲ ਵਿੱਚ ਮਿਆਰੀ ਸਿੱਖਿਆ ਹਾਸਲ ਕਰ ਸਕਣ।

ਗਿਆਨ ਵਿੱਚ ਨਿਵੇਸ਼ ਹਮੇਸ਼ਾ ਸਭ ਤੋਂ ਵਧੀਆ ਵਿਆਜ ਦਿੰਦਾ ਹੈ ਅਤੇ ਸਿੱਖਿਆ ਹਰ ਸਮਾਜ ਵਿੱਚ ਹਰ ਪਰਿਵਾਰ ਵਿੱਚ ਤਰੱਕੀ ਦਾ ਆਧਾਰ ਹੈ। ਇਸ ਮੌਕੇ ਪਿੰਡ ਕੁਲਾਰ ਦੇ ਸਰਪੰਚ ਹਰਜੀਤ ਸਿੰਘ, ਨੰਬਰਦਾਰ ਪਾਲ ਸਿੰਘ, ਗੁਰਦੀਪ ਸਿੰਘ ਮੈਂਬਰ ਪੰਚਾਇਤ ਪਿੰਡ ਕੁਲਾਰ, ਭੁਪਿੰਦਰ ਸਿੰਘ ਕੁਲਾਰ ਚੇਅਰਮੈਨ, ਇਕਬਾਲ ਸਿੰਘ ਸੈਣੀ, ਅਮਨਦੀਪ ਸਿੰਘ, ਸੁਰਜੀਤ ਸਿੰਘ ਸੂਬੇਦਾਰ, ਮਨਮੋਹਨ ਕੁਮਾਰ ਹੈੱਡਮਾਸਟਰ, ਭਵਨਜੀਤ ਸਿੰਘ ਅਧਿਆਪਕ, ਸ. ਜਸਵਿੰਦਰ ਕੌਰ ਅਧਿਆਪਕ, ਜਗਦੀਸ਼ ਸਿੰਘ ਕੁਲਾਰ, ਗੁਰਚਰਨ ਸਿੰਘ ਕੁਲਾਰ, ਸੁਖਦੇਵ ਸਿੰਘ ਕੁਲਾਰ ਅਤੇ ਹਰਮਿੰਦਰ ਸਿੰਘ ਕੁਲਾਰ ਸ਼ਾਮਲ ਸਨ।

Facebook Comments

Trending

Copyright © 2020 Ludhiana Live Media - All Rights Reserved.