ਅਪਰਾਧ
ਜੇਠ ਨੇ ਦਾਤ ਮਾਰ ਕੇ ਭਾਬੀ ਦੀ ਵੱਢੀ ਚੀਚੀ, ਪਰਿਵਾਰਕ ਮੈਂਬਰਾਂ ‘ਤੇ ਚਲਾਈਆਂ ਇੱਟਾਂ
Published
3 years agoon

ਲੁਧਿਆਣਾ : ਸ਼ਰਾਬੀ ਹਾਲਤ ਵਿਚ ਘਰ ਆਏ ਜੇਠ ਨੇ ਗਾਲੀ ਗਲੋਚ ਕਰਨ ਤੋਂ ਬਾਅਦ ਦਾਤਰ ਨਾਲ ਆਪਣੀ ਛੋਟੀ ਭਾਬੀ ਦੀ ਚੀਚੀ ਉਂਗਲ ਕੱਟ ਦਿੱਤੀ । ਅੈਨਾ ਹੀ ਨਹੀਂ ਵਿਆਹੁਤਾ ਦੇ ਜੇਠ ਅਤੇ ਨਨਾਣਾ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਪੇਕੇ ਪਰਿਵਾਰ ਉੱਪਰ ਇੱਟਾਂ ਚਲਾ ਦਿੱਤੀਆਂ । ਇਸ ਮਾਮਲੇ ਵਿਚ ਵਿਆਹੁਤਾ ਨੂੰ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਿਆਹੁਤਾ ਦੇ ਜੇਠ ਪਿੰਡ ਬਾੜੇਵਾਲ ਅਵਾਣਾ ਦੇ ਵਾਸੀ ਗੁਰਮੀਤ ਸਿੰਘ , ਨਨਾਣ ਬਲਜੀਤ ਕੌਰ ਅਤੇ ਸੁਰਜੀਤ ਕੌਰ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।
ਪਿੰਡ ਬਾੜੇਵਾਲ ਅਵਾਣਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਰਾਤ ਅੱਠ ਵਜੇ ਦੇ ਕਰੀਬ ਉਸ ਦਾ ਜੇਠ ਗੁਰਮੀਤ ਸਿੰਘ ਸ਼ਰਾਬੀ ਹਾਲਤ ਵਿੱਚ ਘਰ ਆਇਆ । ਗੁਰਮੀਤ ਸਿੰਘ ਵਿਆਹੁਤਾ ਨੂੰ ਲਗਾਤਾਰ ਗਾਲ੍ਹਾਂ ਕੱਢ ਰਿਹਾ ਸੀ ,ਵਿਰੋਧ ਕਰਨ ਤੇ ਗੁਰਮੀਤ ਅਤੇ ਉਸ ਦੀਆਂ ਭੈਣਾਂ ਬਲਜੀਤ ਕੌਰ ਅਤੇ ਸੁਰਜੀਤ ਕੌਰ ਨੇ ਸੁਖਵਿੰਦਰ ਕੌਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।ਇਸੇ ਦੌਰਾਨ ਗੁਰਮੀਤ ਸਿੰਘ ਨੇ ਪੱਠੇ ਵੱਢਣ ਵਾਲੀ ਦਾਤੀ ਨਾਲ ਸੁਖਵਿੰਦਰ ਦੇ ਹੱਥ ਦੀ ਚੀਚੀ ਉਂਗਲ ਕੱਟ ਦਿੱਤੀ ।
ਸੂਚਨਾ ਮਿਲਦੇ ਹੀ ਸੁਖਵਿੰਦਰ ਕੌਰ ਦੀ ਮਾਤਾ ਬਲਜੀਤ ਕੌਰ, ਭਰਾ ਰਣਜੀਤ ਸਿੰਘ ਅਤੇ ਜਸਜੀਤ ਸਿੰਘ ਜਿਸ ਤਰ੍ਹਾਂ ਹੀ ਉਸ ਨੂੰ ਲੈਣ ਆਏ ਤਾਂ ਮੁਲਜ਼ਮਾਂ ਨੇ ਛੱਤ ਤੇ ਚੜ੍ਹ ਕੇ ਉੁਨ੍ਹਾਂ ਉੱਪਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁਲਜ਼ਮ ਗੁਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਜ਼ਖਮੀ ਹਾਲਤ ਵਿਚ ਸੁਖਵਿੰਦਰ ਕੌਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕਰ ਲਈ ਹੈ ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ