Connect with us

ਅਪਰਾਧ

ਘਰ ‘ਤੇ ਇੱਟਾਂ ਚਲਾਉਣ ਤੋਂ ਰੋਕਿਆ ਤਾਂ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇੱਕ ਮੁਲਜ਼ਮ ਗ੍ਰਿਫ਼ਤਾਰ

Published

on

Accused arrested with sharp-edged weapon attack after stopping bricks at home

ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚਲਦੇ ਘਰ ਤੇ ਇੱਟਾਂ ਚਲਾ ਰਹੇ ਵਿਅਕਤੀਆਂ ਨੂੰ ਜਦ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਘਰ ਦੇ ਮਾਲਕ ਉਪਰ ਹਮਲਾ ਕਰ ਦਿੱਤਾ । ਮੁਲਜ਼ਮਾਂ ਨੇ ਡੰਡਿਆਂ ਅਤੇ ਰਾਡ ਦੇ ਨਾਲ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਦਾਤਰ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ । ਇਸ ਮਾਮਲੇ ਵਿਚ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਕੂਚਾ ਨੰਬਰ 16 ਦੇ ਰਹਿਣ ਵਾਲੇ ਅਜੇ ਕੁਮਾਰ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਮ ਵੇਲੇ ਅਜੇ ਅਤੇ ਕੁਝ ਹੋਰ ਵਿਅਕਤੀ ਉਸ ਦੇ ਘਰ ਦੇ ਬਾਹਰ ਆਏ ਅਤੇ ਗੇਟ ਤੇ ਇੱਟਾਂ ਰੋੜੇ ਮਾਰਨ ਲੱਗ ਪਏ । ਅਜਿਹਾ ਕਰਨ ਤੋਂ ਰੋਕਣ ਤੇ ਮੁਲਜ਼ਮਾਂ ਨੇ ਰਾਡ ਤੇ ਡੰਡਿਆਂ ਨਾਲ ਅਦਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ । ਰੌਲਾ ਪਾਉਣ ਤੇ ਮੁਲਜ਼ਮ ਦਾਤਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਭਜਨ ਲਾਲ ਦਾ ਕਹਿਣਾ ਹੈ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।

Facebook Comments

Trending