Connect with us

ਪੰਜਾਬੀ

ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਲੱਡੂਆਂ ਨਾਲ ਤੋਲਿਆ

Published

on

Jathedar Hira Singh weighed Gabria with laddu

ਲੁਧਿਆਣਾ :   ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਇਤਿਹਾਸਕ ਜਿੱਤ ਦਿਵਾਉਣ ਦੇ ਮਕਸਦ ਨਾਲ ਹਲਕੇ ਦੇ ਲੋਕਾਂ ਅਤੇ ਨੌਜਵਾਨਾਂ ਨੇ ਮੋਰਚਾ ਸੰਭਾਲਦੇ ਹੋਏ ਨੁੱਕੜ ਮੀਟਿੰਗਾਂ ਦੇ ਨਾਲ ਡੋਰ ਟੂ ਡੋਰ ਵੋਟਰਾਂ ਦਾ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸੇ ਤਹਿਤ ਨਿਰਮਲ ਸਿੰਘ ਐਸ.ਐਸ., ਠਾਕਰ ਵਿਸ਼ਵਨਾਥ ਸਿੰਘ, ਚੰਦਰਭਾਨ ਚੌਹਾਨ, ਕੁਲਦੀਪ ਸਿੰਘ ਖਾਲਸਾ, ਹਰਜਿੰਦਰ ਸਿੰਘ ਸੰਧੂ , ਕੁਲਦੀਪ ਸਿੰਘ ਜੀਤੋ ਮਾਰਕੀਟ ਦੀ ਅਗਵਾਈ ਵਿੱਚ ਅੰਬੇਦਕਰ ਨਗਰ, ਸਮਰਾਟ ਕਲੋਨੀ, ਕੁੰਤੀ ਨਗਰ, ਨਿਊ ਆਜ਼ਾਦ ਨਗਰ, ਸਟਾਰ ਰੋਡ, ਰੇਹੜੂ ਰੋਡ, ਗਰੇਵਾਲ ਕਲੋਨੀ, ਬਰੋਟਾ ਰੋਡ, ਗੁਰੂ ਗੋਬਿੰਦ ਸਿੰਘ ਨਗਰ, ਡਾਬਾ ਕਾਲੋਨੀ, ਡਾਬਾ ਰੋਡ, ਸ਼ੇਰਪੁਰ ਖੁਰਦ ਵਿਖੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।

ਇਸ ਮੌਕੇ ਜਥੇਦਾਰ ਗਾਬੜੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ- ਬਸਪਾ ਗੱਠਜੋੜ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਤੇ ਪੰਜਾਬ ਦੇ ਵੋਟਰ 20 ਫਰਵਰੀ 2022 ਨੂੰ ਗੱਠਜੋੜ ਦੇ ਹੱਕ ਵਿਚ ਫਤਵਾ ਦੇ ਕੇ ਨਵੇਂ ਇਤਿਹਾਸ ਦੀ ਸਿਰਜਣਾ ਕਰਨ ਜਾ ਰਹੇ ਹਨ। ਇਸ ਮੌਕੇ ਵਾਰਡ-37 ਡਾਬਾ ਲੋਹਾਰਾ ਰੋਡ ਵਿਖੇ ਡਾ. ਹਰਬੰਸ ਸਿੰਘ ਦੀ ਅਗਵਾਈ ਵਿਚ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਲੱਡੂਆਂ ਨਾਲ ਤੋਲਿਆ ਗਿਆ।

ਇਸ ਮੌਕੇ ਇੰਦਰਦੀਪ ਸਿੰਘ, ਜਸਮੀਤ ਸਿੰਘ ਛਾਬੜਾ, ਹਰਜਿੰਦਰ ਸਿੰਘ ਭੋਗਲ, ਨਿਰਮਲ ਸਿੰਘ ਬਿੱਟੂ, ਇੰਦਰਜੀਤ ਸਿੰਘ, ਅੰਮਿ੍ਤ ਸੰਧੂ, ਲਖਵੀਰ ਸਿੰਘ ਸੰਧੂ, ਗੁਰਦੀਪ ਸਿੰਘ, ਸਤਿੰਦਰਜੀਤ ਸਿੰਘ, ਮਨਜੀਤ ਸਿੰਘ ਲੁਹਾਰਾ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਸ਼ਰਨਜੀਤ ਕੌਰ ਬਾਜਵਾ, ਵਾਰਡ ਪ੍ਰਧਾਨ ਪਰਮਜੀਤ ਕੌਰ, ਮਨਪ੍ਰੀਤ ਕੌਰ, ਦਰਸ਼ਨ ਕੌਰ ਵੀ ਮੌਜੂਦ ਸਨ।

Facebook Comments

Trending