Connect with us

ਅਪਰਾਧ

ਹਥਿਆਰਬੰਦ ਲੁਟੇਰੇ ਫੈਕਟਰੀ ਵਰਕਰ ਤੋਂ 5 ਲੱਖ ਰੁ: ਤੇ ਸਕੂਟਰ ਖੋਹ ਕੇ ਫ਼ਰਾਰ

Published

on

Armed robbers snatch scooter worth Rs 5 lakh from factory worker and flee

ਲੁਧਿਆਣਾ : ਸਥਾਨਕ ਬਿੰਦਰਾ ਕਲੋਨੀ ਤੋਂ 4 ਹਥਿਆਰਬੰਦ ਲੁਟੇਰੇ ਇਕ ਫੈਕਟਰੀ ਸੁਪਰਵਾਈਜ਼ਰ ਤੋਂ 5 ਲੱਖ ਰੁ: ਅਤੇ ਸਕੂਟਰ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ਿਵ ਕੁਮਾਰ ਕਾਇਆ ਫੈਕਟਰੀ ਵਿਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਸੀ ਉਹ ਆਪਣੇ ਸਾਥੀ ਰਾਮ ਪ੍ਰਕਾਸ਼ ਨਾਲ ਮਾਲੀ ਗੰਜ ਤੋਂ 5 ਲੱਖ ਦੀ ਨਕਦੀ ਲੈ ਕੇ ਵਾਪਸ ਫੈਕਟਰੀ ਜਾ ਰਿਹਾ ਸੀ, ਜਦੋਂ ਉਹ ਬਿੰਦਰਾ ਕਲੋਨੀ ਨੇੜੇ ਪੁੱਜਿਆ ਤਾਂ ਚਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਨਕਦੀ ਦੀ ਮੰਗ ਕੀਤੀ।

ਜਦੋਂ ਇਨ੍ਹਾਂ ਵਰਕਰਾਂ ਵਲੋਂ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਵਲੋਂ ਆਪਣੇ ਪਾਸ ਰੱਖੇ ਦਾਤਰ ਕੱਢ ਲਏ ਅਤੇ ਇਨ੍ਹਾਂ ਵਿਚੋਂ ਇਕ ਲੁਟੇਰਾ ਸੁਪਰਵਾਈਜ਼ਰ ਸ਼ਿਵ ਕੁਮਾਰ ਦਾ ਸਕੂਟਰ ਲੈ ਕੇ ਫ਼ਰਾਰ ਹੋ ਗਏ। ਸ਼ਿਵ ਕੁਮਾਰ ਵਲੋਂ ਇਸ ਦੀ ਸੂਚਨਾ ਆਪਣੇ ਮਾਲਕਾਂ ਨੂੰ ਦਿੱਤੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ।

ਪੁਲਿਸ ਵਲੋਂ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫ਼ਲਤਾ ਨਹੀਂ ਮਿਲੀ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending