Connect with us

ਖੇਤੀਬਾੜੀ

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਜਥੇ: ਨਿਮਾਣਾ ਤੇ ਸਾਥੀਆਂ ਦਾ ਸਨਮਾਨ

Published

on

Jatha by Bhartiya Kisan Union (Ekta) Ugrahan: Nimana and honoring of comrades

ਲੁਧਿਆਣਾ :   ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਐਮ.ਡੀ.ਮਾਲ ਮੋਰਚਾ ਲੁਧਿਆਣਾ ਵਲੋਂ ਕਿਸਾਨੀ ਮੋਰਚਾ ਫਤਹਿ ਹੋਣ ‘ਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਦੇ ਭੋਗ ਐਮ.ਡੀ.ਮਾਲ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਪਾਏ ਗਏ।

ਸਨਮਾਨ ਸਮਾਗਮ ‘ਚ ਐਮ.ਡੀ. ਮਾਲ ਮੋਰਚਾ ਦੇ ਪ੍ਰਮੁੱਖ ਆਗੂ ਭਰਪੂਰ ਸਿੰਘ ਥਰੀਕੇ, ਜਗਦੀਸ਼ ਸਿੰਘ ਜੱਗਾ ਨੇ ਕਿਹਾ ਕਿ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਿਸਾਨੀ ਸੰਘਰਸ਼ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਤੇ ਮਨੁੱਖਤਾ ਅਤੇ ਕਿਸਾਨਾਂ ਲਈ ਕੀਤੇ ਸੇਵਾ ਕਾਰਜ ਸਮੁੱਚੇ ਸਮਾਜ ਲਈ ਪ੍ਰੇਰਣਾ ਸਰੋਤ ਹਨ।

ਇਸ ਮੌਕੇ ਭਰਪੂਰ ਸਿੰਘ ਥਰੀਕੇ, ਜਗਦੀਸ਼ ਸਿੰਘ ਜੱਗਾ ਨੇ ਜੈਕਾਰਿਆਂ ਦੀ ਗੂੰਜ ਵਿਚ ਜਥੇ: ਨਿਮਾਣਾ ਅਤੇ ਸਾਥੀ ਕੁਲਦੀਪ ਸਿੰਘ ਲਾਂਬਾ, ਮਨਜੀਤ ਸਿੰਘ ਅਰੋੜਾ, ਸ਼ਮਸ਼ੇਰ ਸਿੰਘ ਲਾਡੋਵਾਲ, ਮਨੀ ਬਰ੍ਹਮੀ, ਦਲਵਿੰਦਰ ਸਿੰਘ ਆਸ਼ੂ, ਬਿਟੂ ਭਾਟੀਆ, ਗੁਰਵਿੰਦਰ ਸਿੰਘ ਲਵਲੀ, ਹਰਪ੍ਰੀਤ ਸਿੰਘ ਸੰਨੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

Facebook Comments

Trending