Connect with us

ਪੰਜਾਬੀ

ਵਿਸ਼ਵਕਰਮਾ ਡਿਵੈੱਲਪਮੈਂਟ ਸੈਂਟਰ ਲਈ ਹਲਕਾ ਇੰਚਾਰਜ ਕੜਵਲ ਵਲੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ

Published

on

Halqa Incharge Karwal released a grant of Rs. 10 lakh for Vishwakarma Development Center

ਲੁਧਿਆਣਾ : ਰਾਮਗੜ੍ਹੀਆ ਭਾਈਚਾਰੇ ਤੇ ਕਿਰਤੀਆਂ ਵਲੋਂ ਸਾਂਝੇ ਤੌਰ ‘ਤੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਡਿਵੈਲਪਮੈਂਟ ਸੈਂਟਰ ਲੁਹਰਾ ਦੇ ਪੁਲ ਕੋਲ ਉਸਾਰਿਆ ਜਾ ਰਿਹਾ ਹੈ। ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਉੱਘੇ ਵਪਾਰੀ ਕਮਲਜੀਤ ਸਿੰਘ ਕੜਵਲ ਵਲੋਂ 10 ਲੱਖ ਰੁਪਏ ਦਾ ਗ੍ਰਾਂਟ ਦਾ ਚੈੱਕ ਪ੍ਰਬੰਧਕਾਂ ਨੂੰ ਸੌਂਪਿਆ।

ਇਸ ਮੌਕੇ ਕੜਵਲ ਨੇ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜਾਂ ਲਈ ਇਸੇ ਤਰ੍ਹਾਂ ਹੀ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਹ ਰਾਸ਼ੀ ਦਾ ਚੈਕ ਸੁਖਦਿਆਲ ਸਿੰਘ, ਰਘਬੀਰ ਸਿੰਘ, ਭੁਪਿੰਦਰ ਸਿੰਘ, ਵਿੱਕੀ ਕੁਲਾਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਪ੍ਰਦਾਨ ਕੀਤਾ। ਇਸ ਮੌਕੇ ਫਾਊਡੇਸ਼ਨ ਦੇ ਪ੍ਰਬੰਧਕਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਰਾਮਗੜ੍ਹੀਆ ਭਾਈਚਾਰੇ ਦਾ ਸਥਾਨ ਹੈ, ਪਰ ਹੁਣ ਲੁਧਿਆਣਾ ਵਿਚ ਵੀ ਇਹ ਸਥਾਨ ਹੋਵੇਗਾ।

ਇਸ ਮੌਕੇ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ, ਸਾਬਕਾ ਕੌਂਸਲਰ ਸੋਹਣ ਸਿੰਘ ਗੋਗਾ, ਸਾਬਕਾ ਕੌਂਸਲਰ ਰਣਜੀਤ ਸਿੰਘ ਉਭੀ, ਇੰਚਾਰਜ ਰੇਸ਼ਮ ਸਿੰਘ ਸੱਗੂ ਅਤੇ ਹੋਰ ਰਾਮਗੜ੍ਹੀਆ ਭਾੲਚਿਾਰੇ ਨਾਲ ਸੰਬੰਧਤ ਆਗੂ ਹਾਜ਼ਰ ਸਨ।

Facebook Comments

Trending