Connect with us

ਪੰਜਾਬੀ

ਜਗਰਾਓਂ ਦੇ ਟਰੱਕ ਅਪਰੇਟਰਾਂ ਵੱਲੋਂ 3 ਨੂੰ ਚੱਕਾ ਜਾਮ

Published

on

3 jammed by truck operators of Jagraon

ਜਗਰਾਓਂ / ਲੁਧਿਆਣਾ : ਟਰੱਕ ਯੂਨੀਅਨਾਂ ਬਹਾਲ ਕਰਨ ਸਮੇਤ ਮੰਗਾਂ ਨੂੰ ਲੈ ਕੇ ਇਲਾਕੇ ਦੇ ਟਰੱਕ ਆਪ੍ਰਰੇਟਰਾਂ ਵੱਲੋਂ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਜਗਰਾਓਂ ਵਿਖੇ ਚੱਕਾ ਜਾਮ ਕੀਤਾ ਜਾਵੇਗਾ।

ਬੁੱਧਵਾਰ ਜਗਰਾਓਂ ਟਰੱਕ ਆਪ੍ਰਰੇਟਰ ਐਸੋਸੀਏਸ਼ਨ ਦੀ ਹੋਈ ਮੀਟਿੰਗ ‘ਚ ਬੁਲਾਰਿਆਂ ਨੇ ਕਿਹਾ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰਕੇ ਠੇਕੇਦਾਰੀ ਸਿਸਟਮ ਨੂੰ ਅੱਗੇ ਕੀਤਾ ਹੈ, ਜਿਸ ਦੇ ਚੱਲਦਿਆਂ ਸੂਬੇ ਭਰ ਦੇ ਟਰੱਕ ਆਪ੍ਰਰੇਟਰ ਘਾਟੇ ਸਮੇਤ ਅਨੇਕਾਂ ਦਿੱਕਤਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਠੇਕੇਦਾਰੀ ਸਿਸਟਮ ਖਤਮ ਕਰਕੇ ਟੈਂਡਰ ਟਰੱਕ ਯੂਨੀਅਨਾਂ ਨੂੰ ਸਿੱਧੇ ਦਿੱਤੇ ਜਾਣ। ਇਨ੍ਹਾਂ ਮੰਗਾਂ ਨੂੰ ਲੈ ਕੇ 3 ਦਸੰਬਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਜਗਰਾਓਂ ਦੇ ਟਰੱਕ ਆਪ੍ਰਰੇਟਰ ਚੱਕਾ ਜਾਮ ਕਰਨਗੇ।

ਇਸ ਮੌਕੇ ਬਹਾਦਰ ਸਿੰਘ, ਮਨਜੀਤ ਸਿੰਘ ਸਿੱਧਵਾਂ ਕਲਾਂ, ਪਿ੍ਰਥੀ ਸਿੰਘ ਅਖਾੜਾ, ਮੇਜਰ ਸਿੰਘ ਬਾਰਦੇਕੇ, ਲਖਵਿੰਦਰ ਸਿੰਘ ਲੀਲਾਂ, ਸਰਪੰਚ ਕੁਲਦੀਪ ਸਿੰਘ, ਜਗਮੋਹਨ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਅਖਾੜਾ, ਹਰਦੀਪ ਸਿੰਘ ਕਾਉਂਕੇ ਕਲਾਂ, ਕੇਵਲ ਸਿੰਘ ਜਨੇਤਪੁਰਾ, ਰਣਜੀਤ ਸਿੰਘ ਮਿੱਠੂ, ਸਚਿਨ ਜੈਨ ਆਦਿ ਹਾਜ਼ਰ ਸਨ।

Facebook Comments

Trending