Connect with us

ਪੰਜਾਬ ਨਿਊਜ਼

ਸਰਕਾਰੀ ਬੱਸਾਂ ਦੇ ਕੱਚੇ/ਠੇਕਾ ਕਾਮਿਆਂ ਨੇ ਕੀਤਾ ਇਸ ਦਿਨ ਤੋਂ ਹੜਤਾਲ ਦਾ ਐਲਾਨ

Published

on

The raw/contract workers of government buses have announced a strike from this day

ਲੁਧਿਆਣਾ : ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਸਮੂਹ ਡਿਪੂਆਂ ਦੇ ਕੈਜ਼ੂਅਲ ਕਾਮਿਆਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ 14 ਤੋਂ 16 ਅਗਸਤ ਤਕ ਬੱਸਾਂ ਬੰਦ ਕਰਨ ਦੀ ਧਮਕੀ ਦਿੱਤੀ ਹੈ। ਅੱਜ ਸ਼ੁੱਕਰਵਾਰ ਨੂੰ ਕੱਚੇ ਕਾਮਿਆਂ ਨੇ ਲੁਧਿਆਣਾ ਬੱਸ ਸਟੈਂਡ ਅੱਗੇ ਗੇਟ ਰੈਲੀ ਕੀਤੀ।

ਇਸ ਦੌਰਾਨ ਲੁਧਿਆਣਾ ਡਿਪੂ ਦੇ ਗੇਟ ਕੀਪਰ ਪ੍ਰਵੀਨ ਕੁਮਾਰ, ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਠੇਕਾ ਪ੍ਰਥਾ ਲਾਗੂ ਹੈ। ਵਿਭਾਗ ‘ਚ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ। ਕਈ ਮੁਲਾਜ਼ਮ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੇ ਹਨ। ਮੁਲਾਜ਼ਮਾਂ ‘ਤੇ ਕੋਈ ਸਿਵਲ ਸੇਵਾ ਨਿਯਮ ਲਾਗੂ ਨਹੀਂ ਹੁੰਦਾ, ਉਨ੍ਹਾਂ ਨੂੰ ਖ਼ਜ਼ਾਨੇ ‘ਚੋਂ ਤਨਖ਼ਾਹ ਨਹੀਂ ਮਿਲਦੀ | ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਧੋਖਾ ਦੇ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਈ ਮੀਟਿੰਗਾਂ ਹੋਈਆਂ। ਪਰ ਅੱਜ ਤਕ ਕੁੱਝ ਵੀ ਨਹੀਂ ਮਿਲਿਆ। ਇਸ ਦੇ ਉਲਟ ਹੁਣ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਅਤੇ ਠੇਕਾ ਪ੍ਰਣਾਲੀ ਅਧੀਨ ਲਿਆ ਕੇ ਆਊਟਸੋਰਸ ਦੇ ਆਧਾਰ ’ਤੇ ਬਹੁਤ ਹੀ ਘੱਟ ਤਨਖਾਹ ’ਤੇ ਭਰਤੀ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਦੋ ਦਿਨਾਂ ‘ਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਤਿੰਨ ਦਿਨ ਬੱਸਾਂ ਨੂੰ ਜਾਮ ਕਰਨ ਦੇ ਨਾਲ-ਨਾਲ ਜਿੱਥੇ ਵੀ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਝੰਡਾ ਲਹਿਰਾਉਣਗੇ, ਉੱਥੇ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Facebook Comments

Trending