Connect with us

ਦੁਰਘਟਨਾਵਾਂ

ਕਾਰਬਾਈਨ ਸਾਫ ਕਰਦੇ ਚੌਕੀ ’ਚ ਚੱਲੀ ਗੋਲੀ, ਹੋਮਗਾਰਡ ਜਵਾਨ ਨੇ ਤੋੜਿਆ ਦਮ

Published

on

A bullet fired at a checkpoint cleaning a carbine killed a homeguard

ਲੁਧਿਆਣਾ : ਹੰਬੜਾਂ ਚੌਕੀ ’ਚ ਅਚਾਨਕ ਗੋਲੀ ਚੱਲਣ ਨਾਲ ਹੋਮਗਾਰਡ ਜਵਾਨ ਦੀ ਜੀਵਨ ਲੀਲਾ ਖਤਮ ਹੋ ਗਈ । ਇਸ ਮਾਮਲੇ ਵਿਚ ਪੁਲਿਸ ਨੇ ਹੋਮਗਾਰਡ ਦੇ ਜਵਾਨ ਗੁਰਮੇਲ ਸਿੰਘ (50) ਦੀ ਦੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਕਾਰਬਾਈਨ ਸਾਫ ਕਰਦੇ ਸਮੇਂ ਵਾਪਰਿਆ।

ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਇੰਚਾਰਜ ਸਤਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੇਲ ਸਿੰਘ ਚੌਕੀ ਹੰਬੜਾਂ ਵਿਚ ਤਾਇਨਾਤ ਸੀ। ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਗੁਰਮੇਲ ਸਿੰਘ ਚੌਕੀ ਦੇ ਅੰਦਰ ਕਾਰਬਾਈਨ ਸਾਫ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ। ਛਾਤੀ ਅਤੇ ਢਿੱਡ ਵਿਚਕਾਰ ਗੋਲੀ ਲੱਗਣ ਕਾਰਨ ਗੁਲਮੇਲ ਸਿੰਘ ਨੇ ਦਮ ਤੋੜ ਦਿੱਤਾ । ਚੌਕੀ ਦੇ ਬਾਕੀ ਮੁਲਜ਼ਮ ਗੁਰਮੇਲ ਸਿੰਘ ਨੂੰ ਤੁਰੰਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Facebook Comments

Advertisement

Trending