Connect with us

ਪੰਜਾਬੀ

ਪ੍ਰਸ਼ਾਸ਼ਨ ਵੱਲੋਂ 15 ਅਗਸਤ ਦੇ ਸੁਭ ਦਿਹਾੜੇ ‘ਤੇ ਗਰੀਬ/ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਲਾਈ ਮਸ਼ੀਨਾ ਅਤੇ ਟਰਾਈ ਸਾਈਕਲਾਂ ਦਾ ਨਿਰੀਖਣ

Published

on

Inspection of sewing machines and tricycles to be given to the poor/needy by the administration on the auspicious day of 15th August.

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸੁਪਰਡੰਟ ਗਰੇਡ-1 ਸ੍ਰੀ ਯਸਪਾਲ ਸ਼ਰਮਾ ਵੱਲੋਂ 15 ਅਗਸਤ 2022 ਦੇ ਸੁਭ ਦਿਹਾੜੇ ‘ਤੇ ਗਰੀਬ/ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਲਾਈ ਮਸ਼ੀਨਾ ਅਤੇ ਅੰਗਹੀਣਾਂ ਨੂੰ ਟਰਾਈ ਸਾਈਕਲਾਂ ਦਾ ਨਿਰੀਖਣ ਕੀਤਾ ਗਿਆ।

ਸ੍ਰੀ ਸ਼ਰਮਾ ਵੱਲੋਂ ਰੈਡ ਕਰਾਸ ਬਿਲਡਿੰਗ/ਲਾਇਸੰਸੀਆ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਰੈਡ ਕਰਾਸ ਬਲੱਡ ਸੈਂਟਰ, ਲੁਧਿਆਣਾ ਵਿਖੇ ਆਪਣਾ ਖੂਨ ਦਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸੁਪਰਡੰਟ ਗਰੇਡ-1 ਸ੍ਰੀ ਯਸ਼ਪਾਲ ਸ਼ਰਮਾ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ  ਵਲੋ ਕਾਰਜਕਾਰੀ ਸਕੱਤਰ, ਜਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਦਾ ਵਾਧੂ ਚਾਰਜ਼ ਦਿੱਤਾ ਗਿਆ ਹੈੇ।

Facebook Comments

Trending