ਲੁਧਿਆਣਾ : ਬਾਬਾ ਨਜਮੀ ਦੇ ਸੁਆਗਤ ਵਿੱਚ ਸੁਰਜੀਤ ਮਾਧੋਪੁਰੀ ਦੇ ਦਫ਼ਤਰ ਵਿੱਚ ਇਕੱਤਰਤਾ ਕੀਤੀ ਗਈ ਜਿਸ ਵਿੱਚ ਪ੍ਰਸਿੱਧ ਲੇਖਕ ਤੇ ਸਭਿਆਰਕ ਹਸਤੀ ਇਕਬਾਲ ਮਾਹਲ ਵੀ ਟੋਰੰਟੋ ਤੋਂ ਪੁੱਜੇ। ਗੁਰਭਜਨ ਗਿੱਲ ਦੀਆਂ ਕਾਵਿ ਪੁਸਤਕਾਂ ਮਿਰਗਾਵਲੀ, ਸੁਰਤਾਲ ਤੇ ਪਿੱਪਲ ਪੱਤੀਆਂ ਸੁਰਜੀਤ ਮਾਧੋਪੁਰੀ, ਪ੍ਰਿਤਪਾਲ ਗਿੱਲ ਤੇ ਹੋਰ ਲੇਖਕਾਂ ਨੇ ਬਾਬਾ ਨਜਮੀ ਤੇ ਇਕਬਾਲ ਮਾਹਲ ਨੂੰ ਭੇਂਟ ਕੀਤੀਆਂ।
ਬਾਬਾ ਨਜਮੀ ਜੀ ਨੇ ਇਸ ਮੌਕੇ ਕਿਹਾ ਕਿ ਗੁਰਭਜਨ ਗਿੱਲ ਤੇ ਮੈ ਸਾਂਝੀ ਬੁੱਕਲ ਦੇ ਭਾਈਵਾਲ ਹਾਂ ਜੋ ਵਿਸ਼ਵ ਅਮਨ ਦੇ ਨਾਲ ਨਾਲ ਲੋਕਤਾ ਦੀ ਪੀੜ ਨੂੰ ਘਟਾਉਣ ਲਈ ਕਲਮ ਦੀ ਵਰਤੋਂ ਕਰਦੇ ਹਾਂ।