Connect with us

ਪੰਜਾਬੀ

ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਤਿਆਰ ਕੀਤੇ ਮਾਡਲ ਦੀ ਦਿੱਤੀ ਜਾਣਕਾਰੀ

Published

on

Information on the model developed for the development of Vidhan Sabha Central

ਲੁਧਿਆਣਾ :   ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਮਿੱਲਰ ਗੰਜ, ਧੂਰੀ ਲਾਈਨ, ਸੰਤਪੁਰਾ ਸਹਿਤ ਆਸ-ਪਾਸ ਦੇ ਇਲਾਕਿਆਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਵਲੋਂ ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਤਿਆਰ ਕੀਤੇ ਮਾਡਲ ਦੀ ਜਾਣਕਾਰੀ ਦਿੱਤੀ।

ਇਸ ਦੌਰਾਨ ਵਾਰਡ ਨੰ. 57 ਵਿਚ ਰਾਜੂ ਓਬਰਾਏ, ਵਾਰਡ 51 ਵਿਚ ਰਵੀ ਬਾਹਰੀ ਦੀ ਅਗਵਾਈ ਹੇਠ ਡੋਰ-ਟੂ-ਡੋਰ, ਵਾਰਡ 63 ਵਿਖੇ ਫੀਲਡ ਗੰਜ ਗਲੀ ਨੰਬਰ 14 ‘ਚ ਵਿਜੈ ਖਟਕ ਵਲੋਂ ਮੀਟਿੰਗ, ਵਾਰਡ ਨੰ. 59 ਦੇ ਗਾਂਧੀ ਨਗਰ ‘ਚ ਸ਼ਿਵ ਕੁਮਾਰ ਦੇ ਨਿਵਾਸ ‘ਤੇ ਵੋਟਰਾਂ ਨਾਲ ਸਿੱਧਾ ਰਾਬਤਾ, ਸ਼ਿਵਾਜੀ ਨਗਰ ਵਿਖੇ ਮੁਨੀਸ਼ ਕੁਮਾਰ ਵਲੋਂ ਮੀਟਿੰਗ, ਰਣਜੀਤ ਸਿੰਘ ਪਾਰਕ ਵਿਖੇ ਮੀਟਿੰਗ ਅਤੇ 56 ਸਥਿਤ ਢੋਕਾਂ ਮੁਹੱਲਾ ਵਿਖੇ ਚੋਣ ਮੀਟਿੰਗ ਨੂੰ ਸ੍ਰੀ ਦੇਬੀ ਨੇ ਸੰਬੋਧਿਤ ਕੀਤਾ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਨਣ ‘ਤੇ ਗੈਰ ਕਾਨੂੰਨੀ ਹੋ ਰਹੇ ਕੰਮਾ ਨੂੰ ਨੁਕੇਲ ਪਾਈ ਜਾਵੇਗੀ ਕਿਉਂਕਿ ਸਤਾ ਦੇ ਗਲਿਆਰਿਆਂ ਵਿਚ ਬੈਠੇ ਲੋਕ ਮਿਹਨਤਕਸ਼ ਮੱਧਵਰਗੀ ਅਤੇ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਪੰਜਾਬ ਵਿਚ ਭਾਜਪਾ ਸਰਕਾਰ ਬੰਨਣ ‘ਤੇ ਵਿਧਾਨ ਸਭਾ ਸੈਂਟਰਲ ਵਿਚ ਚੱਲ ਰਹੇ ਲਾਟਰੀ ਅਤੇ ਸੱਟੇ ਦੇ ਗ਼ੈਰਕਾਨੂੰਨੀ ਕੰਮ-ਕਾਜ ਤੇ ਨੁਕੇਲ ਕਸੀ ਜਾਵੇਗੀ।

ਵਿਕਾਸ ਦੇ ਰੁਪ ਵਿਚ ਪਿਛੜੇ ਵਿਧਾਨਸਭਾ ਸੈਂਟਰਲ ਲਈ ਬਣਾਈਆਂ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਸ੍ਰੀ ਦੇਬੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਜਨਹਿਤ ਵਿਚ ਤਿਆਰ ਕੀਤੀਆਂ ਸਕੀਮਾਂ ਅਤੇ ਸਮਾਰਟ ਸਿਟੀ ਦੀਆਂ ਯੋਜਨਾਵਾਂ ਨਾਲ ਇਸ ਪਿਛੜੇ ਵਿਧਾਨਸਭਾ ਹਲਕੇ ਨੂੰ ਵਿਕਾਸਸ਼ੀਲ ਬਣਾਇਆ ਜਾਵੇਗਾ।

Facebook Comments

Trending