Connect with us

ਪੰਜਾਬੀ

ਵਿਦਿਆਰਥੀਆਂ ਨੂੰ ਪੌਦਾ ਜੈਵ ਵਿਭਿੰਨਤਾ ਵਿਸ਼ੇ ਤੇ ਦਿੱਤੀ ਜਾਣਕਾਰੀ

Published

on

Information given to the students on the topic of plant biodiversity
ਬੀਤੇ ਦਿਨੀਂ ਪੀ.ਏ.ਯੂ. ਵਿਚ 54ਵਾਂ ਐੱਨ ਐੱਸ ਐੱਸ ਦਿਹਾੜਾ ਵਿਦਿਆਰਥੀਆਂ ਨੂੰ ਪੌਦਾ ਜੈਵ ਭਿੰਨਤਾ ਵਿਸ਼ੇ ਤੇ ਜਾਣਕਾਰੀ ਦੇਣ ਦੇ ਮੰਤਵ ਨਾਲ ਮਨਾਇਆ ਗਿਆ| ਇਹ ਦਿਹਾੜਾ ਮਨਾਉਣ ਲਈ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਯੋਜਨਾ ਰਫਤਾਰ ਦਾ ਸਹਿਯੋਗ ਪ੍ਰਾਪਤ ਸੀ|
ਇਸ ਸਮਾਗਮ ਤਹਿਤ ਯੂਨੀਵਰਸਿਟੀ ਬੀਜ ਫਾਰਮ ਲਾਢੋਵਾਲ ਵਿਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ| 400 ਤੋਂ ਵਧੇਰੇ ਕਿਸਮਾਂ ਦੇ ਪੌਦੇ ਐੱਨ ਐੱਸ ਐੱਸ ਵਲੰਟਰੀਅਰਾਂ ਨੇ ਲਾਏ| ਇਸ ਮੁਹਿੰੰਮ ਦੀ ਅਗਵਾਈ ਪ੍ਰੋਜੈਕਟ ਦੇ ਮੁੱਖ ਨਿਗਰਾਨ ਅਤੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਹਰਮੀਤ ਸਿੰਘ ਸਰਲਾਚ ਨੇ ਕੀਤੀ| ਨਾਲ ਹੀ ਵਿਦਿਆਰਥੀਆਂ ਵਿਚ ਸਲੋਗਨ ਲਿਖਣ ਅਤੇ ਪੋਸਟਰ ਬਨਾਉਣ ਦਾ ਮੁਕਾਬਲਾ ਵੀ ਹੋਇਆ |
ਅਗਲੇ ਦਿਨ ਪਾਲ ਆਡੀਟੋਰੀਅਮ ਵਿਚ ਪੌਦਾ ਜੈਵ ਭਿੰਨਤਾ ਜਾਗਰੂਕਤਾ ਬਾਰੇ ਇਕ ਸਮਾਰੋਹ ਕਰਵਾਇਆ ਗਿਆ| ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਕੀਤੀ| ਡਾ. ਛੁਨੇਜਾ ਨੇ ਆਪਣੇ ਭਾਸ਼ਣ ਵਿਚ ਧਰਤੀ ਦੀ ਉਤਪਤੀ, ਜੈਵਿਕ ਵਿਕਾਸ ਅਤੇ ਮੌਜੂਦਾ ਦੌਰ ਵਿਚ ਜੀਵਾਂ ਦੀ ਸਥਿਤੀ ਬਾਰੇ ਗੱਲ ਕੀਤੀ| ਉਹਨਾਂ ਨੇ ਐੱਨ ਐੱਸ ਵਲੰਟੀਅਰਾਂ ਨੂੰ ਪ੍ਰੇਰਿਤ ਕਰਦਿਆਂ ਅਕਾਦਮਿਕ ਕੰਮਾਂ ਦੇ ਨਾਲ-ਨਾਲ ਰਾਸ਼ਟਰੀ ਸੇਵਾ ਲਈ ਸਮਰਪਿਤ ਹੋਣ ਨੂੰ ਕਿਹਾ|
ਸਮਾਰੋਹ ਦੌਰਾਨ ਵੱਖ-ਵੱਖ ਵਲੰਟੀਅਰਾਂ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ| ਪੌਦ ਜੈਵ ਭਿੰਨਤਾ ਅਤੇ ਚੰਦਰਯਾਨ-3 ਦੀ ਸਫਲਤਾ ਬਾਰੇ ਸਲੋਗਨ ਲਿਖਣ ਅਤੇ ਪੋਸਟਰ ਬਨਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ| ਇਸ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ| ਵੱਖ-ਵੱਖ ਕਾਲਜਾਂ ਦੇ ਐੱਨ ਐੱਸ ਐੱਸ ਵਲੰਟਰੀਅਰਾਂ ਨੇ ਇਸ ਕਾਰਜ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ|

Facebook Comments

Trending