ਪੰਜਾਬੀ

ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੇ 10 ਥਾਵਾਂ ’ਤੇ ਕੀਤੀ ਰੇਡ

Published

on

ਲੁਧਿਆਣਾ :  ਇਨਕਮ ਟੈਕਸ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਭਾਰੀ ਮਾਤਰਾ ’ਚ ਪੈਰਾਮਿਲਟਰੀ ਫੋਰਸ ਨਾਲ ਮਹਾਨਗਰ ਦੇ 10 ਥਾਵਾਂ ’ਤੇ ਰੇਡ ਮਾਰੀ ਗਈ। ਇਸ ਦੌਰਾਨ ਲੁਧਿਆਣਾ, ਜਲੰਧਰ, ਪਟਿਆਲਾ, ਚੰਡੀਗੜ੍ਹ ਤੋਂ ਆਈਆਂ ਟੀਮਾਂ ਸ਼ਾਮਲ ਰਹੀਆਂ। ਉਕਤ ਰੇਡ ਨਾਮੀ ਜਿਊਲਰੀ ਵਿਕ੍ਰੇਤਾਵਾਂ ਅਤੇ ਘੁੰਮਾਰ ਮੰਡੀ ਦੇ ਮਨੀ ਐਕਸਚੇਂਜਰਾਂ ’ਤੇ ਮਾਰੀ ਗਈ, ਜੋ ਸਾਰਾ ਦਿਨ ਸ਼ਹਿਰ ਭਰ ‘ਚ ਚਰਚਾ ਦਾ ਵਿਸ਼ਾ ਬਣੀ ਰਹੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰਵਾਈ ਗੁਪਤ ਰੱਖੀ ਗਈ। ਇਸ ਦੌਰਾਨ ਕੋਈ ਵੀ ਅਧਿਕਾਰੀ ਅੰਦਰੋਂ ਬਾਹਰ ਅਤੇ ਨਾ ਹੀ ਕੋਈ ਬਾਹਰੋਂ ਅੰਦਰ ਗਿਆ। ਉਕਤ ਕਾਰਵਾਈ ਕੁਝ ਦਿਨ ਹੋਰ ਚੱਲ ਸਕਦੀ ਹੈ।

ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਰਵਾਈ ਹੋ ਸਕਦੀ ਹੈ, ਜਿੱਥੇ ਵਿਭਾਗ ਚੋਣ ‘ਚ ਕੈਸ਼ ਦਾ ਲੈਣ-ਦੇਣ ਦੀ ਜਾਂਚ ਕਰੇਗਾ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਦਸਤਾਵੇਜ਼ਾਂ, ਅਕਾਊਂਟ ਡਿਟੇਲਸ ਅਤੇ ਮੇਲਜ਼ ਨੂੰ ਚੰਗੀ ਤਰ੍ਹਾਂ ਖੰਗਾਲ ਰਹੇ ਹਨ, ਜਿਸ ਨੂੰ ਕਾਪੀ ਕਰ ਕੇ ਬਾਅਦ ‘ਚ ਪੜਤਾਲ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.