Connect with us

ਪੰਜਾਬੀ

ਵਿਧਾਇਕ ਬੈਂਸ ਅਤੇ ਕੌਂਸਲਰ ਕਾਲਾ ਵਲੋਂ ਬਸੰਤ ਨਗਰ ਦੀ ਸੜਕ ਬਣਾਉਣ ਦਾ ਉਦਘਾਟਨ

Published

on

Inauguration of Basant Nagar Road Construction by MLA Bains and Councilor Kala

ਲੁਧਿਆਣਾ :    ਵਾਰਡ ਨੰਬਰ 32 ਦੇ ਮੁਹੱਲਾ ਬਸੰਤ ਨਗਰ ਵਿਚਕਾਰ ਪੈਂਦੀ ਰੋਡ ਬਾਬਾ ਨੰਦ ਸਿੰਘ ਸਕੂਲ ਤੋਂ ਜੈਨ ਦੇ ਠੇਕੇ ਚੌਕ ਤੱਕ ਬਣ ਰਹੀ ਸੜਕ ਦਾ ਉਦਘਾਟਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਇਲਾਕਾ ਕੌਂਸਲਰ ਸੁਖਵੀਰ ਸਿੰਘ ਕਾਲਾ (ਢਿੱਲੋਂ) ਨੇ ਕੀਤਾ।

ਇਸ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਸੜਕ ਹਲਕਾ ਦੱਖਣੀ ਦੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਕੋਟੇ ‘ਚੋਂ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਉੱਤੇ 59 ਲੱਖ 49000 ਹਜਾਰ ਰੁਪਏ ਖਰਚ ਕੀਤੇ ਜਾਣਗੇ।

ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੜਕ ਦਾ ਕੰਮ ਸੁਰੂ ਹੋਣ ‘ਤੇ ਖੁਸ਼ੀ ਵਿਚ ਲੱਡੂ ਵੰਡੇ। ਇਸ ਮੌਕੇ ਪ੍ਰਧਾਨ ਪਰਮਜੀਤ (ਪੰਮਾ),ਪ੍ਰਧਾਨ ਗੁਰਜੀਤ (ਧਾਲੀਵਾਲ), ਪ੍ਰਧਾਨ ਵਰਿਆਮ ਸਿੰਘ, ਪ੍ਰਧਾਨ ਜਗਤਾਰ ਸਿੰਘ, ਗੋਗੀ ਸ਼ਰਮਾ, ਸੋਨੂੰ ਸੱਤਿਆ, ਸੋਨੂੰ ਪ੍ਰਧਾਨ,ਹੈਪੀ ਭਲਵਾਨ, ਜੋਗਿੰਦਰ, ਕੁਲਦੀਪ ਸਿੰਘ (ਮੱਲ੍ਹੀ), ਅਮਨ ਡੀਲਰ, ਹਰਜੋਤ ਸਿੰਘ (ਮਨੀ) ਤੇ ਹੋਰ ਮੱਹਲਾ ਨਿਵਾਸੀ ਸ਼ਾਮਲ ਸਨ।

Facebook Comments

Trending