ਪੰਜਾਬੀ
ਕੜਵਲ ਵਲੋਂ ਨਿਊ ਕਰਤਾਰ ਨਗਰ ‘ਚ ਵਿਕਾਸ ਕਾਰਜਾਂ ਦਾ ਉਦਘਾਟਨ
Published
2 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਅਤੇ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਅਤੇ ਵਾਰਡ ਨੰ. 49 ਤੋਂ ਕੌਂਸਲਰ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਵਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਾਂਝੇ ਤੌਰ ‘ਤੇ ਵਾਰਡ ਅਧੀਨ ਪੈਂਦੇ ਨਿਊ ਕਰਤਾਰ ਨਗਰ ਵਿਖੇ 23 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ।
ਇਸ ਮੌਕੇ ਇਲਾਕਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਕੜਵਲ ਅਤੇ ਗੋਪੀ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਸਦਕਾਂ ਹਰ ਵਰਗ ਅੱਜ ਖੁਸ਼ਹਾਲ ਨਜ਼ਰ ਆ ਰਿਹਾ ਹੈ, ਜਿਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਦੀ ਤਰੱਕੀ ਤੇ ਵਿਕਾਸ ਦੀ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ ।
ਇਸ ਮੌਕੇ ਹਲਵਾਰਾ ਪ੍ਰਾਪਰਟੀ ਡੀਲਰਜ਼, ਤਜਿੰਦਰਜੀਤ, ਮਨਿੰਦਰ ਮਿੰਦੂ, ਟਿੰਮੀ ਗਿੱਲ, ਰਾਕੇਸ਼ ਗੋਗੀ ਜੀ, ਬੱਬਰ ਸਿੰਘ, ਕਮਲ ਕੁਮਾਰ, ਬਬਲੂ ਕਰਿਆਨਾ, ਬਾਲਾ ਜੀ, ਸ਼ਾਮ ਭਨੋਟ, ਦਵਿੰਦਰ ਭੋਲੂ, ਪੱਪੀ ਜੀ ਸਮੇਤ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
You may like
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 48 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਸਿੱਧੂ ਵੱਲੋਂ ਗੁਰੂ ਨਾਨਕ ਕਲੋਨੀ ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 45 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਜਾਰੀ
-
ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਰਕਾਰੀ ਸਕੂਲ ‘ਚ ਮੁਰੰਮਤ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਸਿੱਧੂ ਵਲੋਂ ਵਾਰਡ ਨੰਬਰ 43 ‘ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ, ਮੌਕੇ ‘ਤੇ ਕਰਵਾਇਆ ਨਿਪਟਾਰਾ