Connect with us

ਅਪਰਾਧ

ਲੁਧਿਆਣਾ ‘ਚ ਦੋ ਬਦਮਾਸ਼ਾਂ ਨੇ ਮਨੀ ਐਕਸਚੇਂਜਰ ਤੋਂ ਦੋ ਮਿੰਟਾਂ ‘ਚ ਗੰਨ ਪੁਆਇੰਟ ‘ਤੇ ਲੁੱਟੇ 60 ਹਜ਼ਾਰ

Published

on

In Ludhiana, two thugs looted Rs 60,000 from a money exchanger at Gun Point in two minutes.

ਲੁਧਿਆਣਾ : ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ ‘ਤੇ ਇੱਥੋਂ 60 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਸ਼ਹਿਰ ਵਿਚ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਦੇ ਹੱਥੋਂ ਆਸਾਨੀ ਨਾਲ ਭੱਜ ਜਾਂਦੇ ਹਨ।

ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਹੈ ਜਦੋਂ ਸ਼ਿਮਲਾਪੁਰੀ ਦੀ ਮੈੜ ਦੀ ਚੱਕੀ ਦੇ ਨੇੜੇ ਇਕ ਮਨੀ ਐਕਸਚੇਂਜਰ ਲੁੱਟ ਲਿਆ ਗਿਆ। ਯੋਗੇਸ਼ ਇੰਟਰਪ੍ਰਾਈਜਿਜ਼ ਨਾਂ ਦੇ ਇਸ ਦਫ਼ਤਰ ਦੇ ਮਾਲਕ ਅਰੁਣ ਕੁਮਾਰ ਆਪਣਾ ਰੁਟੀਨ ਦਾ ਕੰਮ ਕਰ ਰਹੇ ਸਨ। ਉਸੇ ਸਮੇਂ ਦੋ ਨੌਜਵਾਨ ਦੁਕਾਨ ਦੇ ਅੰਦਰ ਆਏ ਅਤੇ ਉਨ੍ਹਾਂ ਵਿਚੋਂ ਇਕ ਨੇ ਸਿਰ ‘ਤੇ ਪਿਸਤੌਲ ਰੱਖ ਦਿੱਤੀ ਅਤੇ ਦੂਜਾ ਗਲੀ ਵਿਚੋਂ ਨਕਦੀ ਕੱਢ ਕੇ ਬਾਹਰ ਪਹਿਲਾਂ ਤੋਂ ਖੜ੍ਹੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ।

ਦੁਕਾਨ ਮਾਲਕ ਮੁਤਾਬਕ ਜਦੋਂ ਤੱਕ ਉਸ ਨੇ ਰੌਲਾ ਪਾਇਆ, ਉਦੋਂ ਤੱਕ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਚੁੱਕੇ ਸੀ। ਘਟਨਾ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਥਾਣਾ ਡਾਬਾ ਪੁਲਸ ਨੂੰ ਦਿੱਤੀ। ਐੱਸ ਐੱਚ ਓ ਡਾਬਾ ਦੇ ਇੰਚਾਰਜ ਇੰਸਪੈਕਟਰ ਨਰਦੇਵ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐੱਸ ਐੱਚ ਓ ਮੁਤਾਬਕ ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਚ ਕੈਦ ਹੋ ਗਈ ਹੈ।

Facebook Comments

Trending