Connect with us

ਅਪਰਾਧ

ਲੁਧਿਆਣਾ ’ਚ ਮਕਾਨ ਮਾਲਕ ਨੇ ਡਰਾ ਧਮਕਾ ਕੇ ਕਿਰਾਏਦਾਰ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ

Published

on

In Ludhiana, a landlord intimidated and made a tenant woman a victim of lust

ਲੁਧਿਆਣਾ : ਕੈਲਾਸ਼ ਨਗਰ ਦੀ ਅਮਿ੍ਤ ਵਿਹਾਰ ਕਾਲੋਨੀ ’ਚ ਰਹਿਣ ਵਾਲੇ ਮਕਾਨ ਮਾਲਕ ਨੇ ਕਿਰਾਏਦਾਰ ਔਰਤ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕੀਤੀ ਹੈ। ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਉਸ ਦੀ ਪਛਾਣ ਕੈਲਾਸ਼ ਨਗਰ ਦੀ ਅਮਿ੍ਤ ਵਿਹਾਰ ਕਾਲੋਨੀ ਵਾਸੀ 35 ਸਾਲਾ ਗੌਰਵ ਕੁਮਾਰ ਦੇ ਰੂਪ ’ਚ ਹੋਈ।

ਲੜਕੀ ਨੇ ਦੱਸਿਆ ਕਿ ਇੱਕ ਦਿਨ ਉਹ ਘਰ ਵਿੱਚ ਇਕੱਲੀ ਸੀ। ਜਦੋਂ ਉਹ ਰਸੋਈ ‘ਚ ਹੱਥ ਧੋਣ ਗਈ ਤਾਂ ਉਸੇ ਸਮੇਂ ਪਿੱਛੇ ਤੋਂ ਆਏ ਦੋਸ਼ੀ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਉਸ ਨੂੰ ਧਮਕਾਇਆ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜਬਰ-ਜਨਾਹ ਕੀਤਾ। ਇੰਸਪੈਕਟਰ ਜਮੀਲ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ, ਪਰ ਉਹ ਫਰਾਰ ਪਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਭਾਲ ‘ਚ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Facebook Comments

Trending