Connect with us

ਪੰਜਾਬ ਨਿਊਜ਼

ਨਵਜੋਤ ਸਿੱਧੂ ਨੇ ਅਸਤੀਫ਼ਾ ਲਿਆ ਵਾਪਸ, ਨਾਲ ਹੀ ਕੀਤਾ ਇਹ ਵੱਡਾ ਐਲਾਨ

Published

on

Navjot Sidhu resigned and made this big announcement

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਨਵਾਂ ਐਡਵੋਕੇਟ ਜਨਰਲ ਆ ਜਾਵੇਗਾ, ਉਸ ਦਿਨ ਆਪਣਾ ਚਾਰਜ ਸੰਭਾਲ ਲੈਣਗੇ। ਉਨ੍ਹਾਂ ਕਿਹਾ ਕਿ ਅਹੁਦੇ ਮਾਅਨੇ ਨਹੀਂ ਰੱਖਦੇ ਬਲਕਿ ਵਿਸ਼ਵਾਸ਼ ਮਾਅਨੇ ਰੱਖਦਾ ਹੈ।

2017 ਵਿਚ ਦੋ ਮੁੱਦਿਆਂ ‘ਤੇ ਇਕ ਸਰਕਾਰ ਬਣੀ ਤੇ ਦੂਜੀ ਡਿੱਗੀ ਸੀ। ਦੋ ਮੁੱਦਿਆਂ ‘ਤੇ ਹੀ ਕੈਪਟਨ ਨੂੰ ਲਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਮਾਮਲੇ ਨੂੰ ਸਲਝਾਉਣ ਲਈ ਐਡਵੋਕੇਟ ਤੇ ਡੀਜੀਪੀ ਦੀ ਮਹਤਵਪੂਰਨ ਭੂਮਿਕਾ ਹੁੰਦੀ ਹੈ। 130 ਨੰਬਰ FIR ‘ਚ ਸੁਖਬੀਰ ਦੇ ਕਹਿਣ ‘ਤੇ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਗਈ।

ਸਿੱਧੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ। ਜਿਸ ਦਿਨ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਹਟਾਇਆ ਗਿਆ ਉਸੇ ਦਿਨ ਹਰ ਵਰਕਰ ਸਟਾਰ ਪ੍ਰਚਾਰਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਵੱਡੇ ਮੁੱਦੇ ਹਨ ਜੇ ਦੋਵੇਂ ਨਾ ਹਟਾਏ ਗਏ ਤਾਂ ਲੋਕਾਂ ‘ਚ ਕਿਸ ਮੂੰਹ ਨਾਲ ਜਾਵਾਂਗੇ। ਮੁੱਖ ਮੰਤਰੀ ਨੂੰ ਹਟਾਉਣ ਲਈ ਇਹ ਪਹਿਲੇ ਦੋ ਮੁੱਦੇ ਸਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਬੇਅਦਬੀ ਤੇ ਡਰੱਗ ਦੇ ਮਾਮਲੇ ਵਿਚ ਕੋਈ ਰੁਝਾਨ ਨਹੀਂ ਦਿਖਾਇਆ।

Facebook Comments

Trending